ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅੱਯਰ ਭਾਜਪਾ ਦੇ ਨਿਸ਼ਾਨੇ 'ਤੇ ਆ ਗਏ ਹਨ। ਉੱਥੇ ਹੀ ਪੀ.ਐੱਮ. ਨੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਣੀਸ਼ੰਕਰ ਅੱਯਰ ਦੇ ਅੰਦਰ ਮੁਗਲਾਂ ਦੇ ਸੰਸਕਾਰ ਹਨ, ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਦੇਸ਼ ਦੇ ਪੀ.ਐੱਮ. ਲਈ ਅਜਿਹੇ ਸ਼ਬਦ ਦੀ ਵਰਤੋਂ ਉਹ ਹੀ ਵਿਅਕਤੀ ਕਰ ਸਕਦਾ ਹੈ, ਜਿਸ ਦੇ ਸੰਸਕਾਰਾਂ 'ਚ ਖੋਟ ਹੋਵੇ। ਸੂਰਤ ਦੀ ਰੈਲੀ 'ਚ ਪੀ.ਐੱਮ. ਨੇ ਕਿਹਾ ਕਿ ਅੱਯਰ ਦਾ ਇਹ ਬਿਆਨ ਗੁਜਰਾਤ ਦੇ ਸੰਸਕਾਰਾਂ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨੀਚ ਜਾਤੀ ਤੋਂ ਹੋ ਸਕਦਾ ਹਾਂ ਪਰ ਮੈਂ ਕੰਮ ਉੱਚੇ ਕੀਤੇ ਹਨ।
ਪੀ.ਐੱਮ. ਨੇ ਕਿਹਾ ਕਿ ਇਸ ਦਾ ਜਵਾਬ ਜਨਤਾ ਦੇਵੇਗੀ ਅਤੇ ਇਹ ਜਵਾਬ ਉਨ੍ਹਾਂ ਨੂੰ ਬੈਲੇਟ ਪੇਪਰ ਤੋਂ ਮਿਲੇਗਾ। ਉਨ੍ਹਾਂ ਨੇ ਅੱਯਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਇਸੇ ਤਰ੍ਹਾਂ ਹੀ ਮੇਰਾ ਅਪਮਾਨ ਕਰਦੇ ਰਹੇ ਹਨ। ਜਦੋਂ ਮੈਂ ਗੁਜਰਤਾ ਦਾ ਸੀ.ਐੱਮ. ਸੀ, ਉਦੋਂ ਵੀ ਉਨ੍ਹਾਂ ਨੇ ਮੈਨੂੰ ਮੌਤ ਦਾ ਸੌਦਾਗਰ ਕਿਹਾ ਸੀ ਅਤੇ ਜੇਲ ਭੇਜਣਾ ਚਾਹੁੰਦੇ ਸਨ। ਉੱਥੇ ਹੀ ਭਾਜਪਾ ਨੇਤਾ ਸ਼ਾਜੀਆ ਇਲਮੀ ਨੇ ਟਵੀਟ ਕਰ ਕੇ ਲਿਖਿਆ ਕਿ ਮਣੀਸ਼ੰਕਰ ਅੱਯਰ ਦੀ ਭਿਆਨਕ ਟਿੱਪਣੀ। ਉਹ ਕਿਵੇਂ ਕਿਸੇ ਨੂੰ ਵੀ ਨੀਚ ਕਹਿ ਸਕਦੇ ਹਨ? ਸ਼ਰਮਨਾਕ!
ਮੋਦੀ ਨੂੰ 'ਨੀਚ' ਕਹਿ ਕੇ ਫਸੀ ਕਾਂਗਰਸ, ਰਾਹੁਲ ਨੇ ਕਿਹਾ ਮੁਆਫੀ ਮੰਗਣ ਅੱਯਰ
NEXT STORY