ਨਵੀਂ ਦਿੱਲੀ - ਕੋਰੋਨਾ ਸੰਕਟ ਨੂੰ ਦੇਖਦੇ ਹੋਏ ਮਾਰਚ 'ਚ ਬਣਾਏ ਗਏ ਪੀ.ਐੱਮ. ਕੇਅਰਸ ਫੰਡ 'ਚ ਸ਼ੁਰੂਆਤੀ ਪੰਜ ਦਿਨਾਂ 'ਚ 3076 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਾਨ 'ਚ ਮਿਲੀ ਸੀ। ਸਰਕਾਰ ਵਲੋਂ ਬੁੱਧਵਾਰ ਨੂੰ ਜਾਰੀ ਆਡਿਟ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਇਹ ਫੰਡ 27 ਮਾਰਚ ਨੂੰ ਬਣਾਇਆ ਗਿਆ ਅਤੇ 31 ਮਾਰਚ ਤੱਕ ਇਸ 'ਚ ਸਭ ਤੋਂ ਜ਼ਿਆਦਾ ਪੈਸੇ ਆਏ। ਪੰਜ ਦਿਨ 'ਚ ਫੰਡ 'ਚ ਆਏ 3076.62 ਕਰੋੜ ਰੁਪਏ 'ਚੋਂ 3075.85 ਕਰੋੜ ਦੇਸ਼ ਦੇ ਲੋਕਾਂ ਨੇ ਦਿੱਤੇ, ਜਦੋਂ ਕਿ ਵਿਦੇਸ਼ ਤੋਂ 39.67 ਲੱਖ ਰੁਪਏ ਦਾਨ 'ਚ ਮਿਲੇ।
ਸਰਕਾਰ ਨੇ ਦੱਸਿਆ ਕਿ 2.25 ਲੱਖ ਰੁਪਏ ਤੋਂ ਪੀ.ਐੱਮ. ਕੇਅਰਸ ਫੰਡ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਨੂੰ ਕਰੀਬ 35 ਲੱਖ ਰੁਪਏ ਵਿਆਜ ਵੀ ਮਿਲੇ ਹਨ। ਵਿੱਤ ਸਾਲ 2020 ਦੇ ਇਸ ਸਟੇਟਮੈਂਟ ਨੂੰ ਪੀ.ਐੱਮ. ਕੇਅਰਸ ਫੰਡ ਦੀ ਅਧਿਕਾਰਕ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ ਹੈ। ਹਾਲਾਂਕਿ, ਇਸ 'ਚ ਨੋਟ 1 ਤੋਂ ਲੈ ਕੇ 6 ਤੱਕ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸਦਾ ਮਤਲੱਬ ਇਹ ਹੋਇਆ ਕਿ ਘਰੇਲੂ ਅਤੇ ਵਿਦੇਸ਼ੀ ਦਾਨ ਕਰਨ ਵਾਲਿਆਂ ਦੀ ਜਾਣਕਾਰੀ ਸਰਕਾਰ ਨੇ ਨਹੀਂ ਦਿੱਤੀ ਹੈ। ਇਸ 'ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸਵਾਲ ਚੁੱਕੇ ਹਨ।
ਚਿਦੰਬਰਮ ਨੇ ਪੁੱਛਿਆ, ਦਾਨ ਦੇਣ ਵਾਲਿਆਂ ਦੇ ਨਾਮ ਕਿਉਂ ਨਹੀਂ ਦੱਸੇ
ਸੀਨੀਅਰ ਕਾਂਗਰਸ ਨੇਤਾ ਚਿਦੰਬਰਮ ਨੇ ਟਵੀਟ ਕੀਤਾ, ਫੰਡ ਨੂੰ ਆਡਿਟ ਕਰਨ ਵਾਲਿਆਂ ਨੇ ਇਹ ਤਾਂ ਦੱਸ ਦਿੱਤਾ ਫੰਡ 'ਚ ਕਿੰਨੇ ਪੈਸੇ ਆਏ ਪਰ ਇਸ 'ਚ ਕਿਸ ਨੇ ਦਾਨ ਦਿੱਤਾ ਹੈ, ਉਨ੍ਹਾਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਕਿਉਂ? ਸਾਰੇ ਐੱਨ.ਜੀ.ਓ. ਅਤੇ ਟਰੱਸਟ ਨੂੰ ਆਪਣੇ ਦਾਨ ਕਰਨ ਵਾਲਿਆਂ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਰਕਮ ਦੱਸਣਾ ਜ਼ਰੂਰੀ ਹੈ। ਪੀ.ਐੱਮ. ਕੇਅਰਸ ਫੰਡ ਨੂੰ ਆਖਿਰ ਇਸ ਤੋਂ ਕਿਉਂ ਛੋਟ ਦਿੱਤੀ ਗਈ ਹੈ? ਦਾਨ ਪਾਉਣ ਵਾਲਾ ਯਾਦ ਹੈ। ਦਾਨ ਪਾਉਣ ਵਾਲੇ ਦੇ ਟਰੱਸਟੀ ਯਾਦ ਹਨ। ਤਾਂ ਟਰੱਸਟੀ, ਦਾਨ ਕਰਨ ਵਾਲਿਆਂ ਦੇ ਨਾਮ ਉਜਾਗਰ ਕਰਨ ਤੋਂ ਕਿਉਂ ਡਰ ਰਹੇ ਹਨ।
‘ਫੁੱਟ ਪਾਓ ਰਾਜ ਕਰੋ' ਦੀ ਨੀਤੀ ਤੋਂ ਪਹਿਲਾਂ ਵੀ ਜਿੱਤੇ, ਹੁਣ ਵੀ ਜਿੱਤਾਂਗੇ: ਰਾਹੁਲ ਗਾਂਧੀ
NEXT STORY