ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ‘ਰੁਜ਼ਗਾਰ ਮੇਲੇ’ ਤਹਿਤ ਕਰੀਬ 71,000 ਨਵੇਂ ਭਰਤੀ ਕਾਮਿਆਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕਰਦੇ ਹੋਏ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਇਆ ਹੈ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 38,000 ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ, ਭਲਕੇ ਹੋਵੇਗਾ ਪਹਿਲਾ ਜਥਾ ਰਵਾਨਾ
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਇਨ੍ਹਾਂ ਨਵ-ਨਿਯੁਕਤ ਕਾਮਿਆਂ ਨੂੰ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲਣ 'ਤੇ ਵਧਾਈ ਦਿੱਤੀ। ਦੇਸ਼ ਭਰ 'ਚ 45 ਥਾਵਾਂ 'ਤੇ 'ਰੋਜ਼ਗਾਰ ਮੇਲਾ' ਲਗਾਇਆ ਗਿਆ। ਉਨ੍ਹਾਂ ਕਿਹਾ ਪਿਛਲੇ 9 ਸਾਲਾਂ ਵਿਚ ਭਾਰਤ ਸਰਕਾਰ ਨੇ ਵੀ ਸਰਕਾਰੀ ਭਰਤੀ ਪ੍ਰਕਿਰਿਆ ਨੂੰ ਤੇਜ਼, ਵਧੇਰੇ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਨੂੰ ਤਰਜੀਹ ਦਿੱਤੀ ਹੈ।
ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਵੀ ਦਸਤਾਵੇਜ਼ਾਂ ਦੀ ਸਵੈ-ਤਸਦੀਕ ਕਰਨਾ ਵੀ ਉੱਚਿਤ ਹੁੰਦਾ ਹੈ ਅਤੇ 'ਗਰੁੱਪ ਸੀ' ਅਤੇ 'ਗਰੁੱਪ ਡੀ' ਦੀਆਂ ਅਸਾਮੀਆਂ 'ਤੇ ਭਰਤੀ ਲਈ ਇੰਟਰਵਿਊ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਖਤਮ ਹੋ ਗਿਆ ਹੈ। ਇਹ ਨਵੀਆਂ ਭਰਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਾ ਦੇ ਨਾਲ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਗ੍ਰਾਮੀਣ ਡਾਕ ਸੇਵਕ, ਡਾਕ ਇੰਸਪੈਕਟਰ, ਕਮਰਸ਼ੀਅਲ-ਕਮ-ਟਿਕਟ ਕਲਰਕ, ਜੂਨੀਅਰ ਕਲਰਕ-ਕਮ-ਟਾਈਪਿਸਟ, ਜੂਨੀਅਰ ਅਕਾਊਂਟਸ ਕਲਰਕ, ਟਰੈਕ ਮੇਨਟੇਨਰ ਵਿਚ ਸਹਾਇਕ ਸੈਕਸ਼ਨ ਲਈ ਹਨ।
ਇਹ ਵੀ ਪੜ੍ਹੋ- ...ਜਦੋਂ ਮਹਿਲਾ ਸਰਪੰਚ ਨੇ ਇਨਸਾਫ ਲਈ ਮੁੱਖ ਮੰਤਰੀ ਖੱਟੜ ਦੇ ਪੈਰਾਂ ’ਚ ਸੁੱਟੀ ਚੁੰਨੀ
ਇਸ ਤੋਂ ਇਲਾਵਾ ਇਹ ਭਰਤੀਆਂ ਅਫਸਰ, ਲੋਅਰ ਡਿਵੀਜ਼ਨ ਕਲਰਕ, ਉਪ ਮੰਡਲ ਅਫਸਰ, ਟੈਕਸ ਸਹਾਇਕ, ਸਹਾਇਕ ਇਨਫੋਰਸਮੈਂਟ ਅਫਸਰ, ਇੰਸਪੈਕਟਰ, ਨਰਸਿੰਗ ਅਫਸਰ, ਸਹਾਇਕ ਸੁਰੱਖਿਆ ਅਫਸਰ, ਫਾਇਰਮੈਨ, ਸਹਾਇਕ ਲੇਖਾ ਅਫਸਰ, ਡਿਵੀਜ਼ਨਲ ਲੇਖਾਕਾਰ, ਆਡੀਟਰ, ਕਾਂਸਟੇਬਲ, ਹੈੱਡ ਕਾਂਸਟੇਬਲ, ਸਹਾਇਕ ਕਮਾਂਡੈਂਟ, ਪ੍ਰਿੰਸੀਪਲ, ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ, ਸਹਾਇਕ ਰਜਿਸਟਰਾਰ ਅਤੇ ਸਹਾਇਕ ਪ੍ਰੋਫੈਸਰ ਆਦਿ ਅਹੁਦਿਆਂ 'ਤੇ ਹੋਈਆਂ ਹਨ।
ਜੰਮੂ ਮੈਡੀਕਲ ਕਾਲਜ ’ਚ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਹੱਥੋਪਾਈ
NEXT STORY