ਟੋਂਕ- ਰਿਸ਼ਤਿਆਂ ਨੂੰ ਤਬਾਹ ਕਰਨ ਵਾਲੇ ਕਈ ਮਾਮਲੇ ਰੋਜ਼ਾਨਾ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ ਪਰ ਰਿਸ਼ਤਿਆਂ 'ਚ ਸੁਧਾਰ ਦਾ ਕੋਈ ਅਨੋਖਾ ਮਾਮਲਾ ਸਾਹਮਣੇ ਆਵੇ ਤਾਂ ਇਸ ਤੋਂ ਵੱਡੀ ਕੋਈ ਗੱਲ ਹੋ ਹੀ ਨਹੀਂ ਸਕਦੀ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵੱਡੀ ਭੈਣ ਨੇ ਆਪਣੀ ਮਾਨਸਿਕ ਰੂਪ ਨਾਲ ਕਮਜ਼ੋਰ ਛੋਟੀ ਭੈਣ ਨੂੰ ਜ਼ਿੰਦਗੀ ਭਰ ਦਾ ਸਹਾਰਾ ਦੇਣ ਲਈ ਆਪਣੀ ਜ਼ਿੰਦਗੀ ਨਾਲ ਵੱਡਾ ਸਮਝੌਤਾ ਕਰ ਲਿਆ। ਇਹ ਮਾਮਲਾ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਉਨੀਆਰਾ ਸਬ-ਡਵੀਜ਼ਨਲ ਦੇ ਮੋਰਝਲਾ ਦੇ ਝੋਪੜੀਆ ਪਿੰਡ ਦਾ ਹੈ। ਜਿੱਥੇ ਲਾੜੀ ਕਾਂਤਾ ਮੀਣਾ ਆਪਣੀ ਛੋਟੀ ਭੈਣ ਸੁਮਨ ਨਾਲ 5 ਮਈ ਨੂੰ ਉਸੇ ਮੰਡਪ 'ਚ ਇਕ ਹੀ ਲਾੜੇ ਹਰੀਓਮ ਮੀਣਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ। ਇਸ ਅਨੋਖੇ ਵਿਆਹ ਨੂੰ ਲੈ ਕੇ ਹਰ ਪਾਸੇ ਖ਼ੂਬ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
ਲਾੜਾ ਸਾਹਮਣੇ ਸ਼ਰਤ ਰੱਖੀ ਗਈ ਕਿ ਦੋਵੇਂ ਧੀਆਂ ਦਾ ਵਿਆਹ ਇਕੱਠਾ ਕੀਤਾ ਜਾਵੇ
ਦਰਅਸਲ ਉਨੀਆਰਾ ਸਬ-ਡਵੀਜ਼ਨ ਦੇ ਮੋਰਝਲਾ ਪਿੰਡ ਝੋਪੜੀਆ ਵਾਸੀ ਰਾਮਪ੍ਰਸਾਦ ਮੀਣਾ ਨੇ ਆਪਣੇ ਪੁੱਤਰ ਹਰਿਓਮ ਮੀਣਾ ਦੇ ਵਿਆਹ ਲਈ ਨਿਵਾਈ ਦੇ ਸੋਂਦਾਦਾ ਖੜਾਇਆ ਦੀ ਢਾਣੀ ਸਥਿਤ ਬਾਬੂਲਾਲ ਮੀਣਾ ਦੇ ਘਰ ਰਿਸ਼ਤਾ ਭੇਜਿਆ ਸੀ। ਜਿੱਥੇ ਬਾਬੂਲਾਲ ਨੇ ਰਿਸ਼ਤਾ ਕਬੂਲ ਕਰ ਲਿਆ ਪਰ ਉਸ ਨੇ ਧੀ ਕਾਂਤਾ ਨੇ ਅਜਿਹੀ ਸ਼ਰਤ ਰੱਖ ਦਿੱਤੀ, ਜਿਸ 'ਤੇ ਰਾਮ ਪ੍ਰਸਾਦ ਸੋਚਣ ਲਈ ਮਜਬੂਰ ਹੋ ਗਏ। ਕਾਂਤਾ ਦੇ ਪਿਤਾ ਬਾਬੂਲਾਲ ਨੇ ਰਾਮ ਪ੍ਰਸਾਦ ਮੀਣਾ ਦੇ ਸਾਹਮਣੇ ਇਕ ਸ਼ਰਤ ਰੱਖੀ ਕਿ ਉਹ ਆਪਣੀਆਂ ਦੋਵੇਂ ਧੀਆਂ ਦਾ ਵਿਆਹ ਆਪਣੇ ਪੁੱਤਰ ਹਰੀਓਮ ਨਾਲ ਕਰਵਾਏ। ਇਸ 'ਚ ਲਾੜੀ ਕਾਂਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਛੋਟੀ ਬੇਟੀ ਸੁਮਨ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਇਸ ਕਾਰਨ ਉਹ ਦੋਵੇਂ ਧੀਆਂ ਦਾ ਵਿਆਹ ਇਕੱਠੇ ਹੀ ਕਰਨਗੇ। ਜੇਕਰ ਸ਼ਰਤ ਮੰਨ ਲਈ ਜਾਵੇ ਤਾਂ ਰਿਸ਼ਤਾ ਅੱਗੇ ਵਧਾਇਆ ਜਾਵੇ। ਲਾੜੇ ਦੇ ਪਿਤਾ ਅਤੇ ਲਾੜਾ ਇਸ ਗੱਲ 'ਤੇ ਸਹਿਮਤ ਹੋ ਗਏ।
ਇਹ ਵੀ ਪੜ੍ਹੋ- ਪਰਿਣੀਤੀ-ਰਾਘਵ ਨੂੰ CM ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ- ਇਹ ਖ਼ੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ
ਕਾਂਤਾ ਨੇ ਛੋਟੀ ਭੈਣ ਦੀ ਖ਼ਾਤਰ ਵੱਡੀ ਕੁਰਬਾਨੀ ਦਿੱਤੀ
ਕਾਂਤਾ ਦੀ ਛੋਟੀ ਭੈਣ ਸੁਮਨ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਇਸ ਕਾਰਨ ਉਸ ਨੂੰ ਹਰ ਸਮੇਂ ਆਪਣੀ ਛੋਟੀ ਭੈਣ ਦੀ ਚਿੰਤਾ ਰਹਿੰਦੀ ਹੈ। ਮਾਨਸਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਕਾਂਤਾ ਹਰ ਸਮੇਂ ਆਪਣੀ ਛੋਟੀ ਭੈਣ ਸੁਮਨ ਦਾ ਧਿਆਨ ਰੱਖਦੀ ਹੈ। ਇਸ ਸਬੰਧੀ ਕਾਂਤਾ ਨੇ ਲਾੜੇ ਦੇ ਪਰਿਵਾਰ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ। ਲਾੜੀ ਕਾਂਤਾ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਆਪਣੀ ਭੈਣ ਨੂੰ ਆਪਣੇ ਕੋਲ ਰੱਖ ਸਕੇਗੀ ਅਤੇ ਸਾਰੀ ਉਮਰ ਉਸ ਦੀ ਦੇਖਭਾਲ ਕਰੇਗੀ। ਕਾਂਤਾ ਦੀ ਇਸ ਵਿਲੱਖਣ ਪਹਿਲਕਦਮੀ ਦੀ ਲੋਕਾਂ ਵਿਚ ਕਾਫੀ ਚਰਚਾ ਹੈ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਨਾਲ ਮੁਲਾਕਾਤ ਮਗਰੋਂ CM ਕੇਜਰੀਵਾਲ ਨੇ ਟਵੀਟ ਕਰ ਆਖੀ ਇਹ ਗੱਲ
ਕਾਂਤਾ ਦੀ ਇਸ ਪਹਿਲ ਤੋਂ ਲਾੜਾ ਹਰੀਓਮ ਖੁਸ਼ ਹੈ
ਲਾੜਾ ਹਰੀਓਮ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਉਹ ਲਾੜੀ ਕਾਂਤਾ ਦੇ ਇਸ ਫੈਸਲੇ ਤੋਂ ਖੁਸ਼ ਹੈ। ਉਸ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਉਸ ਨੇ ਆਪਣੀ ਪਤਨੀ ਦੇ ਇਸ ਪਹਿਲ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਉਹ ਦੋਵੇਂ ਸਕੀਆਂ ਭੈਣਾਂ ਨਾਲ ਵਿਆਹ ਕਰ ਕੇ ਖੁਸ਼ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗਾ। ਸਹੁਰੇ ਪੱਖ ਦੇ ਇਸ ਦਰਦ ਨੂੰ ਦੇਖ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਓਧਰ ਲਾੜੀ ਕਾਂਤਾ ਨੇ ਉਰਦੂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਸ ਦੀ ਛੋਟੀ ਭੈਣ ਸੁਮਨ 8ਵੀਂ ਜਮਾਤ ਤੱਕ ਪੜ੍ਹੀ ਹੋਈ ਹੈ। ਇਹ ਵਿਆਹ ਸਮਾਗਮ ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ, ਜਿਸ ਦੇ ਕਈ ਲੋਕ ਗਵਾਹ ਬਣੇ।
ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੇਵੱਸ ਪਿਤਾ ਨੇ ਬੱਚੇ ਦੀ ਲਾਸ਼ ਬੈਗ 'ਚ ਰੱਖ ਬੱਸ ਰਾਹੀਂ ਕੀਤਾ 200 ਕਿਲੋਮੀਟਰ ਸਫ਼ਰ
NEXT STORY