ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ‘ਪ੍ਰਗਤੀ’ ਦੀ 50ਵੀਂ ਬੈਠਕ ਵਿਚ ਸੁਧਾਰ, ਕਾਰਗੁਜ਼ਾਰੀ ਤੇ ਤਬਦੀਲੀ ਦੇ ਮੰਤਰ ’ਤੇ ਜ਼ੋਰ ਦਿੱਤਾ। ‘ਪ੍ਰਗਤੀ’ ਨੇ ਪਿਛਲੇ ਇਕ ਦਹਾਕੇ ਵਿਚ 85 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਨੂੰ ਰਫਤਾਰ ਦਿੱਤੀ ਹੈ। ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਾਜੈਕਟ ਲਾਈਫ-ਸਾਈਕਲ ਦੇ ਹਰੇਕ ਪੜਾਅ ’ਚ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਨਾਗਰਿਕਾਂ ਲਈ ਤੁਰੰਤ ਕਾਰਵਾਈ, ਉੱਚ ਗੁਣਵੱਤਾ ਤੇ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਸਾਲਾਂ ਵਿਚ ਸਰਗਰਮ ਸ਼ਾਸਨ ਤੇ ਸਮਾਂਬੱਧ ਕਾਰਵਾਈ (ਪ੍ਰਗਤੀ) ਮੰਚ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਦੀ ਰਫਤਾਰ ਬਣਾਈ ਰੱਖਣ ਅਤੇ ਕਾਰਵਾਈ ਯਕੀਨੀ ਕਰਨ ਲਈ ‘ਪ੍ਰਗਤੀ’ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਪ੍ਰਗਤੀ’ ਮੰਚ ਦੀ ਵਰਤੋਂ ਕਰ ਕੇ ਕੌਮੀ ਹਿੱਤ ’ਚ ਲੰਮੇ ਸਮੇਂ ਤੋਂ ਲਟਕੇ ਪਏ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ‘ਪ੍ਰਗਤੀ’ ਸਹਿਕਾਰੀ ਸੰਘਵਾਦ ਦੀ ਸਰਵਉੱਤਮ ਉਦਾਹਰਣ ਹੈ।
ਨਿਤੀਸ਼ ਕੁਮਾਰ ਕੋਲ 1.65 ਕਰੋੜ ਰੁਪਏ ਦੀ ਜਾਇਦਾਦ, ਇਕ ਸਾਲ ’ਚ 68,455 ਰੁਪਏ ਦਾ ਵਾਧਾ
NEXT STORY