ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰ ਦੇ ਨਾਮ ਸੰਬੋਧਨ ਸੁਣਨ ਲਈ ਲਾਲ ਕਿਲੇ 'ਤੇ ਇਕੱਠੇ ਹੋਏ ਪਤਵੰਤਿਆਂ ਅਤੇ ਆਮ ਲੋਕਾਂ ਦਾ ਹਲਕੀ ਬਾਰਿਸ਼ ਨੇ ਸਵਾਗਤ ਕੀਤਾ, ਪਰ ਇਸ ਦੌਰਾਨ ਜ਼ਿਆਦਾ ਨਮੀ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀ ਹੋਈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਵਿੱਚ ਸਵੇਰੇ 11:30 ਵਜੇ ਤੱਕ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - PM ਮੋਦੀ ਨੇ ਸੁਤੰਤਰਤਾ ਦਿਵਸ ਦੇ ਖ਼ਾਸ ਮੌਕੇ 'ਤੇ ਪਾਈ ਲਹਿਰੀਆ ਪ੍ਰਿੰਟ ਦੀ ਬਹੁਰੰਗੀ ਪਗੜੀ
ਲਾਲ ਕਿਲ੍ਹੇ ਦੀ ਪਰਿਕਰਮਾ 'ਤੇ ਮੱਧਮ ਰਫ਼ਤਾਰ ਨਾਲ ਹਵਾ ਚੱਲਣ ਦੇ ਬਾਵਜੂਦ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਨਮੀ ਕਾਰਨ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਆਪਣੇ ਆਪ ਨੂੰ ਪੰਖਾਂ ਝਲਦੇ ਵਿਖਾਈ ਦਿੱਤੇ। ਇਸ ਦੌਰਾਨ ਤਾਪਮਾਨ 29 ਡਿਗਰੀ ਸੈਲਸੀਅਸ ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਨਸੁਖ ਮਾਂਡਵੀਆ ਅਤੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੀਂਹ ਵਿੱਚ ਭਿੱਜਣ ਤੋਂ ਬਚਣ ਲਈ ਰੇਨਕੋਟ ਪਹਿਨੇ ਜਾਂ ਸਿਰ ਢੱਕੇ।
ਇਹ ਵੀ ਪੜ੍ਹੋ - ਨੌਜਵਾਨਾਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣ ਦੀ ਲੋੜ ਨਹੀਂ, ਦੇਸ਼ 'ਚ ਲਿਆਂਦੀ ਨਵੀਂ ਸਿੱਖਿਆ ਨੀਤੀ: PM ਮੋਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਨ ਭਾਗਵਤ ਨੇ RSS ਹੈੱਡ ਕੁਆਰਟਰ 'ਚ ਲਹਿਰਾਇਆ ਤਿਰੰਗਾ
NEXT STORY