ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਿਵਲ ਸੇਵਾ ਅਧਿਕਾਰੀਆਂ ਨੂੰ ਦੇਸ਼ ਦੇ ਏਕਤਾ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਫ਼ੈਸਲਾ ਉਹ ਚਾਹੇ ਕਿੰਨਾ ਵੀ ਖੂਬਸੂਰਤ ਕਿਉਂ ਨਾ ਹੋਵੇ, ਲੈਣ ਤੋਂ ਪਹਿਲਾਂ ਉਸ ਨੂੰ ਏਕਤਾ ਅਤੇ ਅਖੰਡਤਾ ਦੀ ਤਰਾਜੂ ’ਚ ਜ਼ਰੂਰ ਤੋਲਣਾ ਚਾਹੀਦਾ ਹੈ।
ਸਿਵਲ ਸੇਵਾ ਦਿਵਸ ਮੌਕੇ ਇੱਥੇ ਸਥਿਤ ਵਿਗਿਆਨ ਭਵਨ ’ਚ ਲੋਕ ਪ੍ਰਸ਼ਾਸਨ ’ਚ ਉੱਤਮਤਾ ਲਈ ਪੁਰਸਕਾਰ ਪ੍ਰਦਾਨ ਕਰਨ ਮਗਰੋਂ ਸਿਵਲ ਸੇਵਾ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲਿਆਂ ’ਚ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ’ਚ ਕਿਤੇ ਰੁਕਾਵਟ ਤਾਂ ਪੈਦਾ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਲੋਕਤੰਤਰੀ ਵਿਵਸਥਾ ’ਚ ਸਿਵਲ ਸੇਵਾ ਅਧਿਕਾਰੀਆਂ ਦੇ ਸਾਹਮਣੇ ਤਿੰਨ ਟੀਚੇ ਸਾਫ-ਸਾਫ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ।
ਪਹਿਲਾ ਟੀਚਾ- ਦੇਸ਼ ਦੇ ਆਮ ਤੋਂ ਆਮ ਜਨ ਦੇ ਜੀਵਨ ’ਚ ਬਦਲਾਅ ਲਿਆਉਣਾ। ਨਾ ਸਿਰਫ ਉਸ ਦੇ ਜੀਵਨ ’ਚ ਬਦਲਾਅ ਸਗੋਂ ਕਿ ਆਸਾਨੀ ਵੀ ਆਵੇ ਅਤੇ ਉਨ੍ਹਾਂ ਨੂੰ ਇਸ ਦਾ ਅਹਿਸਾਸ ਵੀ ਹੋਵੇ। ਸਰਕਾਰ ਤੋਂ ਮਿਲਣ ਵਾਲੇ ਲਾਭਾਂ ਲਈ ਉਨ੍ਹਾਂ ਨੂੰ ਜਦੋ-ਜਹਿੱਦ ਨਾ ਕਰਨੀ ਪਵੇ। ਸਾਨੂੰ ਉਨ੍ਹਾਂ ਦੇ ਸੁਫ਼ਨਿਆਂ ਨੂੰ ਸੰਕਲਪ ’ਚ ਬਦਲਣਾ ਹੈ, ਇਸ ਲਈ ਸਕਾਰਾਤਮਕ ਵਾਤਾਵਰਣ ਬਣਾਉਣਾ ਵਿਵਸਥਾ ਦੀ ਜ਼ਿੰਮੇਵਾਰੀ ਹੈ।
ਦੂਜਾ ਟੀਚਾ- ਗਲੋਬਲ ਹਾਲਾਤਾਂ ਮੁਤਾਬਕ ਨਵੀਨਤਾ ਅਤੇ ਆਧੁਨਿਕਤਾ ਨੂੰ ਅਪਣਾਉਣਾ।
ਤੀਜਾ ਟੀਚਾ- ਏਕਤਾ ਅਤੇ ਅਖੰਡਤਾ ਨਾਲ ਸਮਝੌਤਾ ਨਾ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਵਿਵਸਥਾ ’ਚ ਅਸੀਂ ਕਿਤੇ ਵੀ ਹੋਈਏ ਪਰ ਜਿਸ ਵਿਵਸਥਾ ਤੋਂ ਅਸੀਂ ਨਿਕਲੇ ਹਾਂ, ਉਸ ’ਚ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ। ਇਹ ਟੀਚਾ ਕਦੇ ਵੀ ਗੁੰਮ ਨਹੀਂ ਹੋਣਾ ਚਾਹੀਦਾ। ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਾਂਤ ਕਿਸ਼ੋਰ ਨੇ ਗਹਿਲੋਤ ਤੇ ਬਘੇਲ ਦੇ ਸਾਹਮਣੇ ਪੇਸ਼ ਕੀਤੀ ਆਪਣੀ ਰਣਨੀਤੀ
NEXT STORY