ਨੈਸ਼ਨਲ ਡੈਸਕ—ਅਫਗਾਨਿਸਤਾਨ 'ਚ ਰਾਸ਼ਟਰੀ ਮੇਲ-ਮਿਲਾਪ ਉੱਚ ਪ੍ਰੀਸ਼ਦ ਦੇ ਪ੍ਰਧਾਨ ਡਾ ਅਬਦੁੱਲਾ ਅਬਦੁੱਲਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਥੇ ਕਿਹਾ ਕਿ ਮੀਟਿੰਗ 'ਚ ਦੋਵੇਂ ਪੱਖਾਂ ਨੇ ਭਾਰਤ ਅਤੇ ਅਫਗਾਨਿਸਤਾਨ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਆਪਣੇ ਲੰਬੇ ਸਮੇਂ ਦੀ ਪ੍ਰਤੀਬੱਧਤਾ ਨੂੰ ਦੋਹਰਾਇਆ ਹੈ। ਡਾ. ਅਬਦੁੱਲਾ ਬੁੱਧਵਾਰ ਦੁਪਹਿਰ ਇਥੇ ਪਹੁੰਚੇ ਸਨ। ਯਾਤਰਾ ਤੋਂ ਪਹਿਲੇ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਸੀ ਜਿਸ 'ਚ ਉਨ੍ਹਾਂ ਨੇ ਦੋਹਾ 'ਚ ਅਫਗਾਨ ਸਰਕਾਰ ਅਤੇ ਤਾਲਿਬਾਨ ਦੇ ਵਿਚਕਾਰ ਸ਼ਾਂਤੀ ਗੱਲਬਾਤ ਦੇ ਭਾਰਤੀ ਸੁਰੱਖਿਆ ਦ੍ਰਿਸ਼ 'ਤੇ ਚਰਚਾ ਕੀਤੀ ਅਤੇ ਬਾਅਦ 'ਚ ਉਨ੍ਹਾਂ ਨੇ ਇਸ ਗੱਲਬਾਤ ਨੂੰ ਸਾਰਥਕ ਅਤੇ ਉਪਯੋਗੀ ਦੱਸਿਆ।
ਡੋਭਾਲ ਨੇ ਵੀ ਅਫਗਾਨਿਸਤਾਨ 'ਚ ਵਿਕਾਸ, ਸਥਿਰਤਾ ਅਤੇ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ। ਅਫਗਾਨਿਸਤਾਨ ਦੇ ਅਧਿਕਾਰੀਆਂ ਦੇ ਮੁਤਾਬਕ ਉਨ੍ਹਾਂ ਦੇ ਦੇਸ਼ ਦੇ ਇਸ ਪ੍ਰਭਾਵਸ਼ਾਲੀ ਨੇਤਾ ਦੀ ਯਾਤਰਾ ਦੋਹਾ 'ਚ ਜਾਰੀ ਅਫਗਾਨ ਸ਼ਾਂਤੀ ਪ੍ਰਕਿਰਿਆ ਦੇ ਪ੍ਰਤੀ ਖੇਤਰੀ ਆਮ ਸਹਿਮਤੀ ਅਤੇ ਵਿਸ਼ੇਸ਼ ਰੂਪ ਨਾਲ ਭਾਰਤ ਦਾ ਸਮਰਥਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਹੋ ਰਹੀ ਹੈ। ਅਫਗਾਨ ਨੇਤਾ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ।
'ਵੰਦੇ ਭਾਰਤ' ਮਿਸ਼ਨ ਤਹਿਤ 17 ਲੱਖ ਤੋਂ ਵੱਧ ਭਾਰਤੀ ਵਤਨ ਪਰਤੇ
NEXT STORY