ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ 'ਰਾਮ ਲੱਲਾ' ਦੇ ਸੁਆਗਤ 'ਚ ਬਿਹਾਰ ਦੀ ਭਜਨ ਗਾਇਕਾ ਸਵਾਤੀ ਮਿਸ਼ਰਾ ਦੇ ਗਾਏ ਇਕ ਭਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਜਨ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝਾ ਕਰਦਿਆਂ ਇਸ ਨੂੰ ਮੰਤਰ ਮੁਗਧ ਕਰਨ ਵਾਲਾ ਦੱਸਿਆ। ਦੱਸ ਦੇਈਏ ਕਿ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਸਵਾਤੀ ਮਿਸ਼ਰਾ ਨੇ ਤਕਰੀਬਨ ਦੋ ਮਹੀਨੇ ਪਹਿਲਾਂ ਆਪਣੇ ਯੂ-ਟਿਊਬ ਚੈਨਲ 'ਤੇ 'ਮੇਰੀ ਝੌਂਪੜੀ ਦੇ ਭਾਗ ਅੱਜ ਖੁੱਲ੍ਹ ਜਾਣਗੇ... ਰਾਮ ਆਉਣਗੇ।' ਭਜਨ ਸਾਂਝਾ ਕੀਤਾ ਸੀ। ਹੁਣ ਤੱਕ ਕਰੋੜਾਂ ਦੀ ਗਿਣਤੀ ਵਿਚ ਲੋਕ ਇਸ ਭਜਨ ਨੂੰ ਵੇਖ ਚੁੱਕੇ ਹਨ। ਉਨ੍ਹਾਂ ਦੇ ਲੱਖਾ ਸਬਸਕ੍ਰਾਈਬਰਜ਼ ਵੀ ਹਨ।
ਇਹ ਵੀ ਪੜ੍ਹੋ- PMVY ਸਕੀਮ ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਜੰਮੂ-ਕਸ਼ਮੀਰ
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਸਵਾਤੀ ਵਲੋਂ ਗਾਏ ਭਜਨ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਸ਼੍ਰੀ ਰਾਮ ਲੱਲਾ ਦੇ ਸੁਆਗਤ ਵਿਚ ਸਵਾਤੀ ਮਿਸ਼ਰਾ ਜੀ ਦਾ ਭਗਤੀ ਨਾਲ ਭਰਿਆ ਇਹ ਭਜਨ ਮੰਤਰ-ਮੁਗਧ ਕਰਨ ਵਾਲਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਹੈਸ਼ਟੈਗ 'ਸ਼੍ਰੀਰਾਮਭਜਨ' ਵੀ ਲਿਖਿਆ।
ਇਹ ਵੀ ਪੜ੍ਹੋ- ਈਡੀ ਦੇ ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਏ CM ਕੇਜਰੀਵਾਲ, ਭੇਜਿਆ ਲਿਖਤੀ ਜਵਾਬ
ਦੱਸਣਯੋਗ ਹੈ ਕਿ ਸਾਲ 2023 ਦੇ 'ਮਨ ਕੀ ਬਾਤ' ਦੇ ਆਖਰੀ ਐਪੀਸੋਡ 'ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਹੈ ਅਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਹਨ। ਆਲ ਇੰਡੀਆ ਰੇਡੀਓ ਦੇ ਇਸ ਮਹੀਨੇਵਾਰ ਰੇਡੀਓ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਗੀਤਾਂ ਅਤੇ ਭਜਨਾਂ ਨੂੰ ਸੋਸ਼ਲ ਮੀਡੀਆ 'ਤੇ ਸ਼੍ਰੀ ਰਾਮ ਭਜਨ ਹੈਸ਼ਟੈਗ ਨਾਲ ਸਾਂਝਾ ਕਰਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਭਾਵਨਾਵਾਂ ਅਤੇ ਭਗਤੀ ਦਾ ਅਜਿਹਾ ਪ੍ਰਵਾਹ ਬਣ ਜਾਵੇਗਾ, ਜਿਸ 'ਚ ਹਰ ਕੋਈ ਰਾਮ ਦੇ ਨਾਂ 'ਚ ਮਸਤ ਹੋ ਜਾਵੇਗਾ। ਪ੍ਰਧਾਨ ਮੰਤਰੀ ਮੋਦੀ 22 ਜਨਵਰੀ 2024 ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹਾਂ 'ਚ ਜਾਤੀ ਦੇ ਆਧਾਰ 'ਤੇ ਭੇਦਭਾਵ, ਸੁਪਰੀਮ ਕੋਰਟ ਨੇ ਕੇਂਦਰ ਤੇ 11 ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
NEXT STORY