ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੀਫਾ ਵਿਸ਼ਵ ਕੱਪ ’ਚ ਫਰਾਂਸ ’ਤੇ ਅਰਜਨਟੀਨਾ ਦੀ ਜਿੱਤ ਨੂੰ ਲੈ ਕੇ ਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਮੈਚ ਨੂੰ ਸਭ ਤੋਂ ਰੋਮਾਂਚਕ ਫੁੱਟਬਾਲ ਮੈਚਾਂ ’ਚੋਂ ਇਕ ਵਜੋਂ ਯਾਦ ਕੀਤਾ ਜਾਵੇਗਾ। ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ’ਤੇ ਵਧਾਈਆਂ। ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਜਨਟੀਨਾ ਅਤੇ ਮੇਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕਾਂ ਨੇ ਸ਼ਾਨਦਾਰ ਜਿੱਤ ’ਤੇ ਖੁਸ਼ੀ ਮਨਾਈ।
ਇਹ ਖ਼ਬਰ ਵੀ ਪੜ੍ਹੋ : ਪ੍ਰਤਾਪ ਬਾਜਵਾ ਦਾ ‘ਆਪ’ ਸਰਕਾਰ ’ਤੇ ਨਿਸ਼ਾਨਾ, ‘9 ਮਹੀਨਿਆਂ ਦੇ ਕਾਰਜਕਾਲ ’ਚ ਲੋਕਾਂ ਦਾ ਗੁਆਇਆ ਭਰੋਸਾ’
ਮੋਦੀ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਫਰਾਂਸ ਨੂੰ ਵਧਾਈਆਂ ! ਉਨ੍ਹਾਂ ਨੇ ਫਾਈਨਲ ਤੱਕ ਪਹੁੰਚਣ ਦੇ ਰਸਤੇ ’ਤੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਆਪਣੇ ਹੁਨਰ ਤੇ ਖੇਡ ਭਾਵਨਾ ਨਾਲ ਵੀ ਖੁਸ਼ ਕੀਤਾ। ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ’ਚ ਅਰਜਨਟੀਨਾ ਨੇ ਪੈਨਲਟੀਜ਼ ’ਚ ਫਰਾਂਸ ਨੂੰ 4-2 ਨਾਲ ਹਰਾਇਆ।
ਰੇਲਵੇ ਜੂਨ 2023 ਤੱਕ ਵੰਦੇ ਮੈਟਰੋ ਟ੍ਰੇਨ ਕਰੇਗਾ ਸ਼ੁਰੂ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਿੱਤੀ ਜਾਣਕਾਰੀ
NEXT STORY