ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐਥਲੀਟ ਪ੍ਰਵੀਨ ਕੁਮਾਰ ਨੂੰ ਪੈਰਿਸ ਪੈਰਾਲੰਪਿਕ 'ਚ ਪੁਰਸ਼ਾਂ ਦੇ ਹਾਈ ਜੰਪ ਟੀ64 'ਚ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਪੋਸਟ ਕੀਤਾ, 'ਪ੍ਰਵੀਨ ਕੁਮਾਰ ਨੂੰ ਪੈਰਾਲੰਪਿਕ 2024 'ਚ ਪੁਰਸ਼ਾਂ ਦੇ ਹਾਈ ਜੰਪ ਟੀ64 'ਚ ਨਵੀਆਂ ਉਚਾਈਆਂ ਨੂੰ ਛੂਹਣਅਤੇ ਸੋਨ ਤਮਗਾ ਜਿੱਤਣ ਲਈ ਵਧਾਈ। ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਲਗਨ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤ ਨੂੰ ਉਨ੍ਹਾਂ ਨੇ ਮਾਣ ਹੈ।'
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਹਾਈ ਜੰਪ ਟੀ64 ਮੁਕਾਬਲੇ ਵਿਚ ਏਸ਼ੀਆਈ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤ ਲਿਆ ਹੈ। ਛੋਟੇ ਪੈਰ ਨਾਲ ਜਨਮੇ ਪ੍ਰਵੀਨ (21 ਸਾਲ) ਨੇ ਸੀਜ਼ਨ ਦੀ ਸਰਵੋਤਮ 2.08 ਮੀਟਰ ਦੀ ਛਾਲ ਮਾਰ ਕੇ ਛੇ ਖਿਡਾਰੀਆਂ ਵਿੱਚੋਂ ਚੋਟੀ ਦਾ ਸਥਾਨ ਹਾਸਲ ਕੀਤਾ।
ਅਮਰੀਕਾ ਦੇ ਡੇਰੇਕ ਲੋਕੀਡੈਂਟ ਨੇ 2.06 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਉਜ਼ਬੇਕਿਸਤਾਨ ਦੇ ਤੇਮੁਰਬੇਕ ਗਿਆਜ਼ੋਵ ਨੇ ਵਿਅਕਤੀਗਤ ਸਰਵੋਤਮ 2.03 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ। ਟੀ64 ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਇੱਕ ਪੈਰ ਦੇ ਹੇਠਲੇ ਹਿੱਸੇ 'ਚ ਮਾਮੂਲੀ ਰੂਪ ਨਾਲ ਮਵਮੈਂਟ ਘੱਟ ਹੁੰਦੀ ਹੈ ਜਾਂ ਗੋਡੇ ਤੋਂ ਹੇਠਾਂ ਇੱਕ ਜਾਂ ਦੋਵੇਂ ਪੈਰ ਨਹੀਂ ਹੁੰਦੇ।
ਸਹੁਰੇ ਨੇ ਪੈਰ ਦਬਾਉਣ ਬਹਾਨੇ ਨੂੰਹ ਨੂੰ ਕਮਰੇ 'ਚ ਬੁਲਾਇਆ, ਫਿਰ ਪਾਰ ਕੀਤੀਆਂ ਸਾਰੀਆਂ ਹੱਦਾਂ...
NEXT STORY