ਨੈਸ਼ਨਲ ਡੈਸਕ- ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ 'ਚ ਸੰਪੂਰਨ ਹੋ ਗਿਆ। ਇਸ ਦੇ ਗਵਾਹ ਲੱਖਾਂ ਰਾਮ ਭਗਤ ਬਣੇ। ਇਸ ਖ਼ਾਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਿਆਵਰ ਰਾਮ ਚੰਦਰ ਕੀ ਜੈ' ਅਤੇ ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦੇ ਹੋਏ ਇਸ ਪਲ ਨੂੰ ਅਲੌਕਿਕ ਦੱਸਿਆ।
ਉਨ੍ਹਾਂ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਕਾਰਜ 'ਚ ਜੁਟੇ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਵੱਲੋਂ ਮਜ਼ਦੂਰਾਂ 'ਤੇ ਕੀਤੀ ਗਈ ਫੁੱਲਾਂ ਦੀ ਵਰਖਾ ਦੀ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਦੇ ਨਿਰਮਾਣ ਕਾਰਜ ਨਾਲ ਜੁੜੇ ਮਜ਼ਦੂਰਾਂ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦਿਆਂ ਕਿਹਾ, ''ਸਾਡੇ ਰਾਮ ਆ ਗਏ ਹਨ।''
ਅਯੁੱਧਿਆ ਰਾਮ ਮੰਦਰ 'ਚ ਸਥਾਪਿਤ ਕੀਤੀ ਗਈ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਾਲੇ ਪੱਥਰ ਤੋਂ ਬਣਾਈ ਹੈ। ਇਹ ਮੂਰਤੀ ਭਗਵਾਨ ਰਾਮ ਦੀ 5 ਸਾਲ ਦੀ ਉਮਰ ਨੂੰ ਦਰਸਾਉਂਦੀ ਹੈ, ਜਿਸ 'ਚ ਉਨ੍ਹਾਂ ਨੂੰ ਪੀਲੇ ਰੰਗ ਦੀ ਧੋਤੀ ਅਤੇ ਰਤਨ ਜੜੇ ਹੋਏ ਗਹਿਣੇ ਪਹਿਨਾਏ ਗਏ ਹਨ। ਦੱਸ ਦੇਈਏ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਹੋ ਚੁੱਕਾ ਹੈ ਤੇ ਉਮੀਦ ਹੈ ਕਿ ਕੁਝ ਦਿਨਾਂ ਤੱਕ ਇਹ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸੰਪਨ ਹੋਣ 'ਤੇ UP ਦੇ ਸਿੱਖ ਭਾਈਚਾਰੇ ਨੇ ਕਰਵਾਇਆ ਸ਼ੁਕਰਾਨੇ ਦਾ ਪਾਠ
NEXT STORY