ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਠ ਨੂੰ ਲਖਨਊ, ਮਦੁਰੈ ਨੂੰ ਬੈਂਗਲੁਰੂ ਅਤੇ ਚੇਨਈ ਨੂੰ ਨਾਗਰਕੋਇਲ ਨਾਲ ਜੋੜਨ ਵਾਲੀਆਂ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਸ਼ਨੀਵਾਰ ਯਾਨੀ ਕਿ ਅੱਜ ਹਰੀ ਝੰਡੀ ਵਿਖਾਈ। ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਵਿਖਾਉਣ ਦੇ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰਦਿਆਂ ਕਿਹਾ ਕਿ 20247 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਦੱਖਣੀ ਸੂਬਿਆਂ ਦਾ ਤੇਜ਼ੀ ਨਾਲ ਵਿਕਾਸ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੇਰਠ ਸਿਟੀ-ਲਖਨਊ ਵੰਦੇ ਭਾਰਤ ਟਰੇਨ ਯਾਤਰੀਆਂ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਮੌਜੂਦਾ ਸਭ ਤੋਂ ਤੇਜ਼ ਟਰੇਨ ਦੀ ਤੁਲਨਾ ਵਿਚ ਲੱਗਭਗ ਇਕ ਘੰਟੇ ਪਹਿਲਾਂ ਪਹੁੰਚਾਏਗੀ। ਇਸ ਤਰ੍ਹਾਂ ਚੇਨਈ ਐਗਮੋਰ-ਨਾਗਰਕੋਇਲ ਵੰਦੇ ਭਾਰਤ ਤੋਂ ਦੋ ਘੰਟੇ ਤੋਂ ਵੱਧ ਸਮੇਂ ਅਤੇ ਮਦੁਰੈ-ਬੈਂਗਲੁਰੂ ਵੰਦੇ ਭਾਰਤ ਟਰੇਨ ਤੋਂ ਕਰੀਬ ਡੇਢ ਘੰਟੇ ਦਾ ਸਮਾਂ ਬਚੇਗਾ।
ਗੰਨੇ ਦੇ ਖੇਤ 'ਚ ਧੀ ਨਾਲ ਗੰਦੀ ਹਰਕਤ ਕਰ ਰਿਹੈ ਸੀ ਪਿਤਾ, ਫੜ੍ਹੇ ਜਾਣ 'ਤੇ ਕਹੀ ਸ਼ਰਮਨਾਕ ਗੱਲ
NEXT STORY