ਜੰਮੂ-ਕਸ਼ਮੀਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਯਾਨੀ ਸੋਮਵਾਰ ਵਾਲੇ ਦਿਨ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਹਨ। ਜਾਣਕਾਰੀ ਅਨੁਸਾਰ 13 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਗਗਨਗੀਰ ਤੋਂ ਸੋਨਮਰਗ ਤੱਕ ਸੜਕ ਨੂੰ ਬਾਈਪਾਸ ਕਰਨ ਵਾਲੀ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕਰਨਗੇ, ਜਿਸ ਨਾਲ ਕਸ਼ਮੀਰ ਘਾਟੀ ਵਿੱਚ ਆਉਣ ਵਾਲੇ ਸੈਲਾਨੀਆਂ ਸਣੇ ਸਥਾਨਕ ਲੋਕਾਂ ਨੂੰ ਪੂਰੇ ਸਾਲ ਪਹਾੜੀ ਸਟੇਸ਼ਨ ਦਾ ਦੌਰਾ ਕਰਨ ਵਿਚ ਸਹੂਲਤ ਹਾਸਲ ਹੋਵੇਗੀ।
ਇਹ ਵੀ ਪੜ੍ਹੋ - Google Maps ਰਾਹੀਂ ਛਾਪੇਮਾਰ ਕਰਦੀ ਅਸਾਮ ਪੁਲਸ ਪਹੁੰਚੀ ਨਾਗਾਲੈਂਡ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਦੱਸ ਦੇਈਏ ਕਿ ਇਸ ਸਮੇਂ ਸਰਦੀਆਂ ਦੇ ਮੌਸਮ ਦੌਰਾਨ ਸੜਕ ਦਾ ਗਗਨਗੀਰ-ਸੋਨਮਾਰਗ ਭਾਗ ਭਾਰੀ ਬਰਫ਼ਬਾਰੀ ਅਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਬੰਦ ਹੋ ਜਾਂਦਾ ਹੈ। ਕਸ਼ਮੀਰ ਘਾਟੀ ਦੇ ਗੰਦਰਬਲ ਜ਼ਿਲ੍ਹੇ ਵਿੱਚ ਗਗਨਗੀਰ ਅਤੇ ਸੋਨਮਰਗ ਵਿਚਕਾਰ 6.5 ਕਿਲੋਮੀਟਰ ਲੰਬੀ 2-ਲੇਨ ਵਾਲੀ ਸੁਰੰਗ ਦਾ ਨਾਮ ਸੜਕ ਦੇ Z-ਆਕਾਰ ਵਾਲੇ ਹਿੱਸੇ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਜਾਣ ਵਾਲੀ ਸੜਕ ਬਰਫ਼ਬਾਰੀ ਨਾਲ ਪ੍ਰਭਾਵਿਤ ਹੋਈ ਸੀ ਅਤੇ ਬਰਫ਼ਬਾਰੀ ਕਾਰਨ ਅਕਸਰ ਮਹੀਨਿਆਂ ਤੱਕ ਬੰਦ ਹੋ ਜਾਂਦੀ ਸੀ ਪਰ ਜ਼ੈੱਡ-ਮੋੜ ਸੁਰੰਗ ਸੋਨਮਾਰਗ ਦੇ ਸੈਲਾਨੀ ਸ਼ਹਿਰ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ, ਜਿਸ ਨਾਲ ਪਹਾੜੀਆਂ ਦੇ ਉੱਪਰ-ਹੇਠਾਂ ਦੀਆਂ ਟੇਢੀਆਂ-ਮੇਢੀਆਂ ਸੜਕਾਂ 'ਤੇ ਘੰਟਿਆਂ ਦੀ ਤੁਲਣਾ ਵਿਚ 6.5 ਕਿਲੋਮੀਟਰ ਲੰਬੀ ਸੁਰੰਗ ਦੀ ਯਾਤਰਾ ਕਰਨ ਵਿੱਚ ਸਿਰਫ਼ 15 ਮਿੰਟ ਦਾ ਸਮਾਂ ਲਗੇਗਾ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਦੂਜੇ ਪਾਸੇ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਜੰਮੂ-ਕਸ਼ਮੀਰ ਨਾਲ ਸਪੰਰਕ ਕਰਨ ਵਾਲੀ ਜ਼ੋਜੀ-ਲਾ ਸੁਰੰਗ ਨਾਲ ਜੁੜੇ ਹੋਣ ਤੋਂ ਬਾਅਦ ਸ਼੍ਰੀਨਗਰ-ਲੇਹ ਹਾਈਵੇਅ 'ਤੇ ਭੂ-ਰਣਨੀਤਕ ਤੌਰ 'ਤੇ ਮਹੱਤਵਪੂਰਨ ਇਹ ਸੁਰੰਗ ਸ਼੍ਰੀ ਅਮਰਨਾਥ ਯਾਤਰਾ ਦੇ ਅਧਾਰ ਕੈਂਪ ਬਾਲਟਾਲ ਅਤੇ ਕਾਰਗਿਲ ਅਤੇ ਲੱਦਾਖ ਖੇਤਰ ਦੇ ਹੋਰ ਸਥਾਨਾਂ ਨੂੰ ਸਾਲ ਭਰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ। ਸਰਹੱਦਾਂ 'ਤੇ ਫੌਜੀ ਲੌਜਿਸਟਿਕਸ ਸਪਲਾਈ ਨੂੰ ਵਧਾਉਣ ਵਿੱਚ ਇਸਦੀ ਰਣਨੀਤਕ ਮਹੱਤਤਾ ਤੋਂ ਇਲਾਵਾ, ਇਹ ਸੈਰ-ਸਪਾਟਾ ਵਧਾ ਕੇ ਸਥਾਨਕ ਅਰਥਵਿਵਸਥਾ ਨੂੰ ਵੀ ਹੁਲਾਰਾ ਦੇਵੇਗਾ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਵਧਾਉਣ ਵਿੱਚ ਮਦਦ ਕਰਨ ਤੋਂ ਇਲਾਵਾ ਇਹ ਖੇਤਰ ਵਿੱਚ ਸੈਰ-ਸਪਾਟਾ ਅਤੇ ਸਬੰਧਤ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸ ਸੁਰੰਗ ਦਾ ਨਿਰਮਾਣ, ਕੁੱਲ 31 ਸੁਰੰਗਾਂ ਵਿੱਚੋਂ ਇੱਕ, ਜਿਸ ਵਿੱਚ ਜੰਮੂ-ਕਸ਼ਮੀਰ ਵਿੱਚ 20 ਅਤੇ ਲੱਦਾਖ ਵਿੱਚ 11 ਸ਼ਾਮਲ ਹਨ, ਸਾਲ 2018 ਵਿੱਚ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ 2 ਅੱਤਵਾਦੀ ਸੁਰੰਗ ਨਿਰਮਾਣ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਦੇ ਗਗਨਗੀਰ ਕੈਂਪ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਕੀਤੀ, ਜਿਸ ਵਿੱਚ 6 ਗੈਰ-ਸਥਾਨਕ ਮਜ਼ਦੂਰਾਂ ਦੇ ਨਾਲ-ਨਾਲ ਇੱਕ ਸਥਾਨਕ ਡਾਕਟਰ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ
NEXT STORY