ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਨਦੀ ’ਤੇ ਪੈਦਲ ਯਾਤਰੀਆਂ ਲਈ ਅਟਲ ਪੁਲ ਦਾ ਉਦਘਾਟਨ ਕੀਤਾ। ਇਹ ਪੁਲ ਲਗਭਗ 300 ਮੀਟਰ ਲੰਬਾ ਅਤੇ 14 ਮੀਟਰ ਚੌੜਾ ਹੈ। ਇਸ ਦੌਰਾਨ ਮੋਦੀ ਨੇ ਕਿਹਾ, ‘‘ਇਤਿਹਾਸ ਗਵਾਹ ਹੈ ਕਿ ਖਾਦੀ ਦਾ ਇਕ ਧਾਗਾ ਆਜ਼ਾਦੀ ਅੰਦੋਲਨ ਦੀ ਤਾਕਤ ਬਣ ਗਿਆ, ਇਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ। ਖਾਦੀ ਦਾ ਉਹੀ ਧਾਗਾ ਵਿਕਸਿਤ ਭਾਰਤ ਦੇ ਪ੍ਰਣ ਨੂੰ ਪੂਰਾ ਕਰਨ ਦਾ, ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਪ੍ਰੇਰਨਾ ਸਰੋਤ ਬਣ ਸਕਦਾ ਹੈ।’’
ਉਨ੍ਹਾਂ ਕਿਹਾ, “ਅਟਲ ਪੁਲ ਸਾਬਰਮਤੀ ਨਦੀ ਦੇ ਦੋ ਕਿਨਾਰਿਆਂ ਨੂੰ ਹੀ ਆਪਸ ’ਚ ਨਹੀਂ ਜੋੜ ਰਿਹਾ, ਸਗੋਂ ਇਹ ਡਿਜ਼ਾਈਨ ਅਤੇ ਇਨੋਵੇਸ਼ਨ ’ਚ ਵੀ ਬੇਮਿਸਾਲ ਹੈ। ਇਸ ਦੇ ਡਿਜ਼ਾਈਨ ’ਚ ਗੁਜਰਾਤ ਦੇ ਮਸ਼ਹੂਰ ਪਤੰਗ ਉਤਸਵ ਦਾ ਵੀ ਧਿਆਨ ਰੱਖਿਆ ਗਿਆ ਹੈ।’’ ਪ੍ਰਧਾਨ ਮੰਤਰੀ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਪਟੇਲ ਨੇ ਵੀ ਖਾਦੀ ਉਤਸਵ ’ਚ ਹਿੱਸਾ ਲਿਆ, ਜਿੱਥੇ ਮੋਦੀ ਚਰਖਾ ਕੱਤਦੇ ਨਜ਼ਰ ਆਏ। ਇਸ ਦੌਰਾਨ ਮੋਦੀ ਨੇ ਕਿਹਾ, ‘‘ਅਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ 7500 ਭੈਣਾਂ-ਧੀਆਂ ਨੇ ਚਰਖੇ ’ਤੇ ਸੂਤ ਕੱਤ ਕੇ ਇਤਿਹਾਸ ਰਚ ਦਿੱਤਾ ਹੈ।’’
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਮੈਂ ਲਾਲ ਕਿਲ੍ਹੇ ਤੋਂ 5 ਵਚਨਾਂ ਦੀ ਗੱਲ ਕਹੀ ਸੀ। ਸਾਬਰਮਤੀ ਦੇ ਤਟ ’ਤੇ, ਇਸ ਪਵਿੱਤਰ ਸਥਾਨ ’ਤੇ ਮੈਂ 5 ਵਚਨਾਂ ਨੂੰ ਫਿਰ ਦੁਹਰਾਉਣਾ ਚਾਹੁੰਦਾ ਹਾਂ। ਪਹਿਲਾ- ਦੇਸ਼ ਦੇ ਸਾਹਮਣੇ ਵਿਸ਼ਾਲ ਟੀਚਾ, ਵਿਕਸਿਤ ਭਾਰਤ ਬਣਾਉਣ ਦਾ ਟੀਚਾ, ਦੂਜਾ- ਗੁਲਾਮੀ ਦੀ ਮਾਨਸਿਕਤਾ ਦਾ ਮੁਕੰਮਲ ਤਿਆਗ, ਤੀਜਾ- ਆਪਣੀ ਵਿਰਾਸਤ ’ਤੇ ਮਾਣ, ਚੌਥਾ- ਦੇਸ਼ ਦੀ ਏਕਤਾ ਨੂੰ ਵਧਾਉਣ ਦਾ ਪੁਰਜ਼ੋਰ ਯਤਨ ਅਤੇ ਪੰਜਵਾਂ- ਨਾਗਰਿਕ ਫਰਜ਼।’’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਾਂਧੀ ਜੀ ਦੇ ਆਜ਼ਾਦੀ ਅੰਦੋਲਨ ਦੌਰਾਨ ਜਿਸ ਖਾਦੀ ਨੂੰ ਦੇਸ਼ ਦਾ ਸਵੈਮਾਣ ਬਣਾਇਆ, ਉਸੇ ਖਾਦੀ ਨੂੰ ਆਜ਼ਾਦੀ ਤੋਂ ਬਾਅਦ ਹੀਣ ਭਾਵਨਾ ਨਾਲ ਭਰ ਦਿੱਤਾ ਗਿਆ। ਇਸੇ ਕਾਰਨ ਖਾਦੀ ਅਤੇ ਖਾਦੀ ਨਾਲ ਜੁੜਿਆ ਗ੍ਰਾਮ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਖਾਦੀ ਫਾਰ ਨੇਸ਼ਨ, ਖਾਦੀ ਫਾਰ ਫੈਸ਼ਨ ’ਚ ਖਾਦੀ ਫਾਰ ਟ੍ਰਾਂਸਫਾਰਮੇਸ਼ਨ ਦਾ ਸੰਕਲਪ ਜੋੜਿਆ। ਪੂਰੇ ਦੇਸ਼ ’ਚ ਖਾਦੀ ਨਾਲ ਜੁੜੀਆਂ ਜੋ ਸਮੱਸਿਆਵਾਂ ਸਨ, ਉਨ੍ਹਾਂ ਨੂੰ ਦੂਰ ਕੀਤਾ।
ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦਾ ਇਤਿਹਾਸਕ ਕਦਮ, ਅੱਜ ਢਾਹ ਦਿੱਤਾ ਜਾਵੇਗਾ ਕੁਤੁਬ ਮਿਨਾਰ ਤੋਂ ਉੱਚਾ Twin Tower
NEXT STORY