ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਕਿ 11 ਨਵੰਬਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-2 ਦਾ ਉਦਘਾਟਨ ਕਰਨਗੇ। ਇਸ ਹਵਾਈ ਅੱਡੇ ਦਾ ਨਿਰਮਾਣ ਲੱਗਭਗ 5,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਰਮੀਨਲ 2 ਦੇ ਖੁੱਲਣ ਦੇ ਨਾਲ ਹਵਾਈ ਅੱਡਾ ’ਤੇ ਚੈੱਕ-ਇਨ ਅਤੇ ਇਮੀਗ੍ਰੇਸ਼ਨ ਕਾਊਂਟਰਾਂ ਦੀ ਗਿਣਤੀ ਦੇ ਨਾਲ-ਨਾਲ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਦੁੱਗਣੀ ਹੋ ਜਾਵੇਗੀ, ਜੋ ਕਿ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ।

ਹਵਾਈ ਅੱਡਾ ’ਚ ਮੌਜੂਦਾ ਸਮੇਂ ਵਿਚ ਸਾਲਾਨਾ 2.5 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ, ਜੋ ਹੁਣ ਵਧ ਕੇ ਸਾਲਾਨਾ 5-6 ਕਰੋੜ ਯਾਤਰੀ ਹੋ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਟਰਮੀਨਲ 2 ਨੂੰ ਗਾਰਡਨ ਸਿਟੀ ਬੈਂਗਲੁਰੂ ਨੂੰ ਸਨਮਾਨ ਵਜੋਂ ਡਿਜ਼ਾਈਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਯਾਤਰੀ 10,000 ਵਰਗ ਮੀਟਰ ਤੋਂ ਵੱਧ ਗਰੀਨ ਕੰਧਾਂ, ਹੈਂਗਿੰਗ ਗਾਰਡਨ ਅਤੇ ਬਾਹਰੀ ਬਗੀਚਿਆਂ ਵਿਚੋਂ ਦੀ ਲੰਘਣਗੇ। ਉਨ੍ਹਾਂ ਦੱਸਿਆ ਕਿ ਇਹ ਬਾਗ ਭਾਰਤ ਵਿਚ ਦੇਸੀ ਤਕਨੀਕ ਦੀ ਵਰਤੋਂ ਕਰਕੇ ਬਣਾਏ ਗਏ ਹਨ।
ਅਜਬ-ਗਜ਼ਬ: ਅੰਤਿਮ ਸੰਸਕਾਰ ਤੋਂ ਬਾਅਦ ਵੀ ਨਹੀਂ ਸੜਿਆ ਬਜ਼ੁਰਗ ਦਾ ਦਿਲ
NEXT STORY