ਨਵੀਂ ਦਿੱਲੀ- ਪ੍ਰਧਾਨ ਮੰਤਰੀ ਅਹੁਦੇ ਦੀ ਤੀਜੀ ਵਾਰ 9 ਜੂਨ ਸਹੁੰ ਚੁੱਕਣ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਪਹਿਲੀ ਵਾਰ ਬਿਹਾਰ ਦੇ ਦੌਰੇ ਗਏ ਹਨ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਰਾਜਗੀਰ 'ਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਚੀਨ ਨਾਲੰਦਾ ਦੇ ਖੰਡਹਰਾਂ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਨਾਲ ਹੀ 17 ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੀ ਪੋਸਟ ਵਿਚ ਲਿਖਿਆ ਕਿ ਇਹ ਸਾਡੇ ਸਿੱਖਿਆ ਖੇਤਰ ਲਈ ਬਹੁਤ ਖ਼ਾਸ ਦਿਨ ਹੈ। ਉਨ੍ਹਾਂ ਕਿਹਾ ਕਿ ਨਾਲੰਦਾ ਦਾ ਸਾਡੇ ਗੌਰਵਸ਼ਾਲੀ ਅਤੀਤ ਨਾਲ ਡੂੰਘਾ ਨਾਅਤਾ ਹੈ। ਇਹ ਯੂਨੀਵਰਸਿਟੀ ਯਕੀਨੀ ਰੂਪ ਨਾਲ ਨੌਜਵਾਨਾਂ ਦੀ ਸਿੱਖਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ- CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ

ਦੱਸ ਦੇਈਏ ਕਿ ਨਾਲੰਦਾ ਯੂਨੀਵਰਸਿਟੀ ਦਾ ਇਤਿਹਾਸ ਕਾਫੀ ਪੁਰਾਣਾ ਹੈ। ਨਾਲੰਦਾ ਯੂਨੀਵਰਸਿਟੀ ਦੀ ਨੀਂਹ ਗੁਪਤਾ ਵੰਸ਼ ਦੇ ਕੁਮਾਰ ਗੁਪਤਾ ਪਹਿਲੇ ਵਲੋਂ ਰੱਖੀ ਗਈ ਸੀ। ਯੂਨੀਵਰਸਿਟੀ ਦੀ ਸਥਾਪਨਾ 5ਵੀਂ ਸ਼ਤਾਬਦੀ ਵਿਚ ਹੋਈ ਸੀ, ਜਿੱਥੇ ਦੁਨੀਆ ਭਰ ਤੋਂ ਵਿਦਿਆਰਥੀ ਪੜ੍ਹਾਈ ਕਰਨ ਲਈ ਆਉਂਦੇ ਸਨ। ਮਾਹਰਾਂ ਮੁਤਾਬਕ 12ਵੀਂ ਸ਼ਤਾਬਦੀ ਵਿਚ ਹਮਲਾਵਰਾਂ ਨੇ ਇਸ ਯੂਨੀਵਰਸਿਟੀ ਨੂੰ ਨਸ਼ਟ ਕਰ ਦਿੱਤਾ ਸੀ। 5ਵੀਂ ਸਦੀ ਵਿਚ ਬਣੀ ਇਸ ਪ੍ਰਾਚੀਨ ਯੂਨੀਵਰਸਿਟੀ ਵਿਚ ਕਰੀਬ 10 ਹਜ਼ਾਰ ਵਿਦਿਆਰਥੀ ਪੜ੍ਹਦੇ ਸਨ, ਜਿਨ੍ਹਾਂ ਲਈ 1500 ਅਧਿਆਪਕ ਪੜ੍ਹਾਉਂਦੇ ਸਨ। ਵਿਦਿਆਰਥੀਆਂ ਵਿਚ ਜ਼ਿਆਦਾਤਰ ਏਸ਼ੀਆਈ ਦੇਸ਼ਾਂ-ਚੀਨ, ਕੋਰੀਆ ਅਤੇ ਜਾਪਾਨ ਤੋਂ ਆਉਣ ਵਾਲੇ ਬੌਧ ਭਿਕਸ਼ੂ ਹੁੰਦੇ ਸਨ।
ਇਹ ਵੀ ਪੜ੍ਹੋ- ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਰਾਹਤ, ਇਕ ਹਫ਼ਤੇ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਯੂਨੀਵਰਸਿਟੀ ਦਾ ਨਵਾਂ ਕੈਂਪਸ ਕਿੱਥੇ ਹੈ?
ਯੂਨੀਵਰਸਿਟੀ ਦਾ ਨਵਾਂ ਕੈਂਪਸ ਨਾਲੰਦਾ ਦੇ ਪ੍ਰਾਚੀਨ ਖੰਡਰਾਂ ਵਾਲੀ ਥਾਂ ਦੇ ਨੇੜੇ ਬਣਾਇਆ ਗਿਆ ਹੈ। ਇਸ ਨਵੇਂ ਕੰਪਲੈਕਸ ਦੀ ਸਥਾਪਨਾ ਨਾਲੰਦਾ ਯੂਨੀਵਰਸਿਟੀ ਐਕਟ,2010 ਜ਼ਰੀਏ ਕੀਤੀ ਗਈ ਹੈ। ਇਸ ਐਕਟ ਵਿਚ ਸਥਾਪਨਾ ਲਈ 2007 ਵਿਚ ਫਿਲੀਪੀਨਜ਼ ਵਿਚ ਆਯੋਜਿਤ ਦੂਜੇ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਲਈ ਲਏ ਗਏ ਫ਼ੈਸਲੇ ਨੂੰ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ ਸੀ।
ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਮਗਰੋਂ ਫਸੇ ਸੈਲਾਨੀਆਂ ’ਚੋਂ 1225 ਨੂੰ ਸੁਰੱਖਿਅਤ ਕੱਢਿਆ, NDRF ਟੀਮਾਂ ਜੁੱਟੀਆਂ

ਵਿਦਿਆਰਥੀਆਂ ਲਈ ਕੀ-ਕੀ ਹੋਣਗੀਆਂ ਸਹੂਲਤਾਂ?
ਨਾਲੰਦਾ ਯੂਨੀਵਰਸਿਟੀ ਵਿਚ ਦੋ ਅਕੈਡਮਿਕ ਬਲਾਕ ਹੈ, ਜਿਨ੍ਹਾਂ ਵਿਚ 40 ਕਲਾਸਰੂਮ ਹਨ। ਇੱਥੇ ਕੁੱਲ 1900 ਬੱਚਿਆਂ ਦੇ ਬੈਠਣ ਦੀ ਵਿਵਸਥਾ ਹੈ। ਯੂਨੀਵਰਸਿਟੀ ਵਿਚ ਦੋ ਆਡੀਟੋਰੀਅਮ ਵੀ ਹਨ, ਜਿਨ੍ਹਾਂ ਵਿਚ 300 ਸੀਟਾਂ ਹਨ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸੈਂਟਰ ਵੀ ਬਣਾਇਆ ਗਿਆ ਹੈ, ਜਿੱਥੇ 2 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇੰਨਾ ਹੀ ਨਹੀਂ ਵਿਦਿਆਰਥੀਆਂ ਲਈ ਫੈਕਲਟੀ ਕਲੱਬ ਅਤੇ ਸਪੋਰਟਸ ਕੰਪਲੈਕਸ ਸਮੇਤ ਕਈ ਹੋਰ ਸਹੂਲਤਾਂ ਵੀ ਹਨ। ਨਾਲੰਦਾ ਯੂਨੀਵਰਸਿਟੀ ਦਾ ਕੈਂਪਸ ਇੱਕ 'ਨੈੱਟ ਜ਼ੀਰੋ' ਕੈਂਪਸ ਹੈ, ਜਿਸਦਾ ਮਤਲਬ ਹੈ ਕਿ ਇੱਥੇ ਵਾਤਾਵਰਣ ਅਨੁਕੂਲ ਗਤੀਵਿਧੀਆਂ ਅਤੇ ਸਿੱਖਿਆ ਹੁੰਦੀ ਹੈ। ਕੈਂਪਸ ਵਿਚ ਪਾਣੀ ਨੂੰ ਰੀਸਾਈਕਲ ਕਰਨ ਲਈ ਇੱਕ ਪਲਾਂਟ, 100 ਏਕੜ ਵਿੱਚ ਜਲਘਰਾਂ ਦੇ ਨਾਲ-ਨਾਲ ਬਹੁਤ ਸਾਰੀਆਂ ਸਹੂਲਤਾਂ ਹਨ ਜੋ ਵਾਤਾਵਰਣ ਅਨੁਕੂਲ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਨਾ ਪਟੋਲੇ ਨੇ ਪਾਰਟੀ ਕਾਰਕੁੰਨਾਂ ਤੋਂ ਧੁਵਾਏ ਆਪਣੇ ਪੈਰ, ਭਾਜਪਾ ਨੇ ਸ਼ੇਅਰ ਕੀਤਾ ਵੀਡੀਓ
NEXT STORY