ਭੁਜ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੱਛ ਖੇਤਰ ’ਚ 2001 ’ਚ ਆਏ ਵਿਨਾਸ਼ਕਾਰੀ ਭੂਚਾਲ ਦੌਰਾਨ ਲੋਕਾਂ ਵਲੋਂ ਵਿਖਾਏ ਗਏ ਜਜ਼ਬੇ ਨੂੰ ਸਮਰਪਿਤ ‘ਸਮਰਿਤੀ ਵਨ ਸਮਾਰਕ’ ਦਾ ਐਤਵਾਰ ਨੂੰ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਮਰਿਤੀ ਵਨ’ ਸਾਲ 2001 ’ਚ ਆਏ ਭੂਚਾਲ ’ਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਇਸ ਦੁਖਾਂਤ ਤੋਂ ਉੱਭਰਨ ਲਈ ਕੱਛ ਦੇ ਲੋਕਾਂ ਦੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੋ ਦਿਨਾਂ ਗੁਜਰਾਤ ਦੌਰੇ ’ਤੇ ਹਨ।
ਸਮਰਿਤੀ ਵਨ ਸਮਾਰਕ ਨੂੰ ਕਰੀਬ 470 ਏਕੜ ਖੇਤਰ ’ਚ ਬਣਾਇਆ ਗਿਆ ਹੈ। ਇਹ ਸਮਾਰਕ 2001 ਦੇ ਭੂਚਾਲ ਤੋਂ ਬਾਅਦ ਇਸ ਦੁਖਾਂਤ ਤੋਂ ਉੱਭਰਨ ਲਈ ਲੋਕਾਂ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਜਿਸ ’ਚ 13,000 ਲੋਕ ਮਾਰੇ ਗਏ ਸਨ। ਇਸ ਭੂਚਾਲ ਦਾ ਕੇਂਦਰ ਭੁਜ ਵਿਚ ਸੀ। ਭੂਚਾਲ ਕਾਰਨ ਮਰਨ ਵਾਲਿਆਂ ਦੇ ਨਾਂ ਸਮਾਰਕ ’ਤੇ ਉੱਕਰੇ ਹੋਏ ਹਨ। ਇਸ ’ਚ ਇਕ ਅਤਿ-ਆਧੁਨਿਕ 'ਮੈਮਰੀ ਵਨ ਅਰਥਕੁਏਕ ਮਿਊਜ਼ੀਅਮ' ਵੀ ਹੈ।
ਅਜਾਇਬ ਘਰ 2001 ਦੇ ਭੂਚਾਲ ਤੋਂ ਬਾਅਦ ਗੁਜਰਾਤ ਦੀ ਸਥਿਤੀ, ਇਸ ਦੇ ਪੁਨਰ ਨਿਰਮਾਣ ਦੀਆਂ ਪਹਿਲਕਦਮੀਆਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਵੱਖ-ਵੱਖ ਤਰ੍ਹਾਂ ਦੀਆਂ ਆਫ਼ਤਾਂ ਬਾਰੇ ਅਤੇ ਕਿਸੇ ਵੀ ਆਫ਼ਤ ਲਈ ਭਵਿੱਖ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੰਦਾ ਹੈ।
ਦੱਸਿਆ ਗਿਆ ਹੈ ਕਿ ਅਜਾਇਬ ਘਰ ’ਚ 5ਡੀ ਸਿਮੂਲੇਟਰ ਹੈ, ਜਿਸ ਦੀ ਮਦਦ ਨਾਲ ਭੂਚਾਲ ਦੌਰਾਨ ਸਥਿਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਹੋਰ ਬਲਾਕ ਬਣਾਇਆ ਗਿਆ ਹੈ।
PM ਮੋਦੀ ਨੇ ‘ਮਨ ਕੀ ਬਾਤ’ ’ਚ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ
NEXT STORY