ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ 'ਤੇ ਰਾਮ ਨਾਂ ਦੀ ਜੋਤ ਜਗਾਈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, ''ਰਾਮ ਜੋਤੀ''।
ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਹੈ। ਹਰ ਘਰ 'ਚ ਰਾਮ ਦੇ ਨਾਂ ਦੀ ਜੋਤ ਜਲਾਈ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਘਰਾਂ 'ਚ ਦੀਵੇ ਜਗਾਉਣ ਦੀ ਵੀ ਅਪੀਲ ਕੀਤੀ।
ਉਨ੍ਹਾਂ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਭਾਰਤ ਲਈ ਸ਼ਾਂਤੀ, ਧੀਰਜ ਤੇ ਆਪਸੀ ਸਾਂਝ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਇਹ ਦਿਨ ਕਿਸੇ ਅੱਗ ਨੂੰ ਨਹੀਂ, ਸਗੋਂ ਉਰਜਾ ਨੂੰ ਜਨਮ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਤਸਵ ਦਾ ਤਾਂ ਹੈ ਹੀ, ਪਰ ਇਸ ਦੇ ਨਾਲ-ਨਾਲ ਇਹ ਭਾਰਤ ਦੇ ਪਰਿਪਕਵ ਹੋਣ ਦਾ ਵੀ ਪਲ ਹੈ। ਇਹ ਪਲ ਸਿਰਫ਼ ਜਿੱਤ ਦਾ ਹੀ ਨਹੀਂ, ਸਗੋਂ ਨਿਮਰਤਾ ਦਾ ਵੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦਾ ਸੁਫ਼ਨਾ ਪੂਰਾ ਹੋਣ 'ਤੇ ਕਾਰ ਸੇਵਕ ਨੇ 32 ਸਾਲ ਬਾਅਦ ਪਾਈਆਂ ਚੱਪਲਾਂ
NEXT STORY