ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਸਹਿਰੇ ਮੌਕੇ ਹਿਮਾਚਲ ਪ੍ਰਦੇਸ਼ ’ਚ ਰਹਿਣਗੇ, ਜਿੱਥੇ ਉਹ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੁੱਲੂ ਦੁਸਹਿਰਾ ’ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 3650 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਇੱਥੇ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਬਿਲਾਸਪੁਰ ਨੂੰ ਏਮਜ਼ ਦੀ ਸੌਗਾਤ ਦੇਣਗੇ। ਇਸ ਏਮਜ਼ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ ਹੀ 2017 ’ਚ ਰੱਖਿਆ ਸੀ। ਬਿਲਾਸਪੁਰ ਏਮਜ਼ ਦਾ ਨਿਰਮਾਣ 1470 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ’ਚ ਸਰਜਰੀ ਕਮਰਾ, 750 ਬਿਸਤਰੇ, ਜਿਨ੍ਹਾਂ ’ਚ 64 ਆਈ. ਸੀ. ਯੂ. ਵਾਲੇ ਬਿਸਤਰੇ ਹੋਣਗੇ। ਇਹ ਹਸਪਤਾਲ 247 ਏਕੜ ’ਚ ਫੈਲਿਆ ਹੈ ਅਤੇ ਇਸ ’ਚ 24 ਘੰਟੇ ਇਲਾਜ ਦੀ ਸਹੂਲਤ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 5 ਤੋਂ 11 ਅਕਤੂਬਰ ਤੱਕ ਕੁੱਲੂ ਦੇ ਧੌਲਪੁਰ ਮੈਦਾਨ 'ਚ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਉਤਸਵ 'ਚ ਸ਼ਾਮਲ ਹੋਣਗੇ। ਇਸ ਤਿਉਹਾਰ ਵਿਚ ਘਾਟੀ ਦੇ 300 ਤੋਂ ਵੱਧ ਦੇਵੀ-ਦੇਵਤੇ ਸ਼ਾਮਲ ਹੁੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 5 ਤੋਂ 11 ਅਕਤੂਬਰ ਤੱਕ ਕੁੱਲੂ ਦੇ ਧੌਲਪੁਰ ਮੈਦਾਨ 'ਚ ਮਨਾਏ ਜਾਣ ਵਾਲੇ ਕੌਮਾਂਤਰੀ ਕੁੱਲੂ ਦੁਸਹਿਰਾ ’ਚ ਸ਼ਾਮਲ ਹੁੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਸਮੇਂ ਦੌਰਾਨ ਇਕ ਦੈਵੀ ਰੱਥ ਯਾਤਰਾ ਅਤੇ ਦੇਵਤਿਆਂ ਦੇ ਇਕ ਵਿਸ਼ਾਲ ਇਕੱਠ ਦੇ ਗਵਾਹ ਹੋਣਗੇ। ਉਨ੍ਹਾਂ ਮੁਤਾਬਕ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕੁੱਲੂ ਦੁਸਹਿਰਾ ਸਮਾਰੋਹ 'ਚ ਹਿੱਸਾ ਲੈਣਗੇ।
ਉੱਤਰਾਖੰਡ 'ਚ ਬਾਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਲੋਕਾਂ ਦੀ ਮੌਤ
NEXT STORY