ਨਵੀਂ ਦਿੱਲੀ- ਸੰਸਦ ਭਵਨ ’ਤੇ 13 ਦਸੰਬਰ 2001 ਨੂੰ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਸੀ। ਅੱਜ ਯਾਨੀ ਸੋਮਵਾਰ ਇਸ ਅੱਤਵਾਦੀ ਹਮਲੇ ਦੀ 20ਵੀਂ ਬਰਸੀ ਹੈ। ਸੰਸਦ ਭਵਨ ਅੱਤਵਾਦੀ ਦੀ 20ਵੀਂ ਬਰਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਲਿਖਿਆ,‘‘ਮੈਂ ਉਨ੍ਹਾਂ ਸਾਰੇ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜੋ 2001 ਸੰਸਦ ਹਮਲੇ ਦੌਰਾਨ ਕਰਤੱਵ ਨਿਭਾਉਂਦੇ ਹੋਏ ਸ਼ਹੀਦ ਹੋਏ ਸਨ। ਰਾਸ਼ਟਰ ਲਈ ਉਨ੍ਹਾਂ ਦੀ ਸੇਵਾ ਅਤੇ ਸਰਵਉੱਚ ਬਲੀਦਾਨ ਹਰ ਨਾਗਰਿਕ ਨੂੰ ਪ੍ਰੇਰਿਤ ਕਰਦਾ ਹੈ।
ਦੱਸਣਯੋਗ ਹੈ ਕਿ ਸੰਸਦ ਭਵਨ ’ਤੇ ਹੋਏ ਇਸ ਅੱਤਵਾਦੀ ਹਮਲੇ ’ਚ ਸੁਰੱਖਿਆ ਫ਼ੋਰਸਾਂ ਨੇ 5 ਅੱਤਵਾਦੀ ਢੇਰ ਕੀਤੇ ਸਨ ਅਤੇ ਹਮਲੇ ਨੂੰ ਅਸਫ਼ਲ ਕੀਤਾ ਸੀ। ਹਾਲਾਂਕਿ ਦਿੱਲੀ ਪੁਲਸ ਦੇ 5 ਜਵਾਨ, 2 ਸੰਸਦ ਸਕਿਓਰਿਟੀ ਸਰਵਿਸ ਦੇ ਮੈਂਬਰ ਅਤੇ ਸੰਸਦ ਕੰਪਲੈਕਸ ਦਾ ਇਕ ਕਰਮੀ ਇਸ ਹਮਲੇ ’ਚ ਸ਼ਹੀਦ ਹੋ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਰਨਾਟਕ 'ਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
NEXT STORY