ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿਚ ਤੇਲੰਗਾਨਾ ਦੀ ਬੇਗਮਪੇਟ ਸਥਿਤ ਹੈਦਰਾਬਾਦ ਪਬਲਿਕ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ 11 ਸਾਲਾ ਆਕਸ਼ਣਾ ਸਤੀਸ਼ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਆਕਸ਼ਣਾ ਸਤੀਸ਼ ਨੇ ਆਪਣੇ ਦਮ 'ਤੇ 7 ਲਾਇਬ੍ਰੇਰੀਆਂ ਖੋਲ੍ਹੀਆਂ ਹਨ। ਇਸ ਨੇ ਗੁਆਂਢੀਆਂ, ਸਹਿਪਾਠੀਆਂ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਕਿਤਾਬਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਉਹ 5800 ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਨ ਵਿਚ ਸਮਰੱਥ ਹੈ, ਜਿਸ ਦੀ ਵਰਤੋਂ ਉਸ ਨੇ ਹੈਦਰਾਬਾਦ 'ਚ 7 ਲਾਇਬ੍ਰੇਰੀਆਂ ਖੋਲ੍ਹਣ ਲਈ ਕੀਤੀ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਰਚਿਆ ਇਤਿਹਾਸ, 9 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਵਿਖਾਈ ਹਰੀ ਝੰਡੀ

ਹੈਦਰਾਬਾਦ ਪਬਲਿਕ ਸਕੂਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਆਕਸ਼ਣਾ ਦੀ ਅਨੋਖੀ ਪਹਿਲ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਆਕਸ਼ਣਾ ਦਾ ਕੰਮ ਕਈ ਲੋਕਾਂ ਲਈ ਪ੍ਰੇਰਣਾਦਾਇਕ ਹੈ।
ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਬੋਲੇ- ਦੇਸ਼ 'ਚ ਚੰਦਰਯਾਨ-3 ਅਤੇ G-20 ਦੀ ਚਰਚਾ
ਕਿਵੇਂ ਹੋਈ ਸਫ਼ਰ ਦੀ ਸ਼ੁਰੂਆਤ
ਸਾਲ 2021 'ਚ ਅਕਸ਼ਰਣਾ ਨੇ MNJ ਕੈਂਸਰ ਚਿਲਡਰਨ ਹਸਪਤਾਲ ਦਾ ਦੌਰਾ ਕੀਤਾ। ਇਹ ਤਾਲਾਬੰਦੀ ਦਾ ਦੌਰ ਸੀ। ਅਕਸ਼ਰਣਾ ਆਪਣੇ ਮਾਤਾ-ਪਿਤਾ ਨਾਲ ਉੱਥੇ ਲੋੜਵੰਦ ਬੱਚਿਆਂ ਲਈ ਖਾਣਾ ਲੈ ਕੇ ਜਾਂਦੀ ਸੀ। ਇਕ ਦਿਨ ਅਕਰਸ਼ਣਾ ਆਪਣੇ ਨਾਲ ਕੁਝ ਕਿਤਾਬਾਂ ਲੈ ਗਈ। ਬੱਚੇ ਕਿਤਾਬਾਂ ਬਾਰੇ ਪੁੱਛਣ ਲੱਗੇ। ਇੱਥੋਂ ਹੀ ਇਸ ਸਫ਼ਰ ਦੀ ਸ਼ੁਰੂਆਤ ਹੋਈ। ਆਕਸ਼ਣਾ ਨੇ ਆਪਣੇ ਸਕੂਲ ਅਤੇ ਅਪਾਰਟਮੈਂਟ ਦੇ ਲੋਕਾਂ ਤੋਂ ਆਪਣੀਆਂ ਪੁਰਾਣੀਆਂ ਕਿਤਾਬਾਂ ਨੂੰ ਚੰਗੀ ਹਾਲਤ ਵਿਚ ਰੱਖਣ ਲਈ ਕਿਹਾ।

2021 'ਚ ਹੀ ਆਕਸ਼ਣਾ ਦੀ ਇਸ ਪਹਿਲ ਦੀ ਪ੍ਰਧਾਨ ਮੰਤਰੀ ਮੋਦੀ ਨੇ ਤਾਰੀਫ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਉਦੋਂ ਆਕਸ਼ਣਾ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਸੀ। ਜਿਸ ਨਾਲ ਆਕਸ਼ਣਾ ਨੂੰ ਸਮਾਜ ਲਈ ਹੋਰ ਵਧੇਰੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਪੱਤਰ ਵਿਚ ਸਕਾਰਾਤਮਕਾ ਅਤੇ ਸਫ਼ਲਤਾ ਨਾਲ ਜ਼ਿੰਦਗੀ ਵਿਚ ਅੱਗੇ ਵਧਣ ਲਈ ਕਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਝਾਰਖੰਡ 'ਚ ਸੰਬਲਪੁਰ-ਜੰਮੂਤਵੀ ਐਕਸਪ੍ਰੈਸ ਟ੍ਰੇਨ 'ਚ ਡਕੈਤੀ, ਬੋਗੀ 'ਚ ਚੱਲੀਆਂ ਗੋਲੀਆਂ, ਕਈ ਜ਼ਖ਼ਮੀ
NEXT STORY