ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਐਮਰਜੈਂਸੀ ਦੀ ਨਿੰਦਾ ਕਰਨ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਤਾਰੀਫ਼ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਵਾਪਰੀ ਇਸ ਸੰਵਿਧਾਨ ਵਿਰੋਧੀ ਘਟਨਾ ਦੇ ਸਾਰੇ ਪੀੜਤਾਂ ਦੇ ਸਨਮਾਨ ਵਿਚ ਸਦਨ ਵਿਚ ਮੈਂਬਰਾਂ ਦਾ ਮੌਨ ਰੱਖਣਾ ਇਕ ਸ਼ਾਨਦਾਰ ਭਾਵਨਾ ਦਾ ਪ੍ਰਦਰਸ਼ਨ ਸੀ। ਬਿਰਲਾ ਨੇ ਲੋਕ ਸਭਾ ਸਪੀਕਰ ਚੁਣੇ ਜਾਣ ਤੋਂ ਤੁਰੰਤ ਬਾਅਦ ਲੋਕ ਸਭਾ ਵਿਚ ਐਮਰਜੈਂਸੀ ਦੀ ਨਿੰਦਾ ਕਰਦੇ ਇਕ ਮਤਾ ਪੜ੍ਹਿਆ ਅਤੇ ਸਾਬਕਾ ਪ੍ਰਧਾਮ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਦੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ - ਜਦੋਂ ਸਪੀਕਰ ਨੇ ਹਰਸਿਮਰਤ ਨੂੰ ਵਿਚਾਲਿਓਂ ਰੋਕ ਕੇ ਪੁੱਛਿਆ 'ਕੀ ਅਸੀਂ ਤੁਹਾਨੂੰ ਪਹਿਲਾਂ ਮੌਕਾ ਨਹੀਂ ਦਿੱਤਾ?
ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਕੁਝ ਹੋਰ ਵਿਰੋਧੀ ਮੈਂਬਰਾਂ ਦੇ ਵਿਰੋਧ ਦੌਰਾਨ ਵੱਡੀ ਗਿਣਤੀ 'ਚ ਸੰਸਦ ਮੈਂਬਰ ਕੁਝ ਪਲ ਮੌਨ ਧਾਰਨ ਕਰਕੇ ਖੜ੍ਹੇ ਰਹੇ। ਪ੍ਰਧਾਨ ਮੰਤਰੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਮੈਨੂੰ ਖੁਸ਼ੀ ਹੈ ਕਿ ਲੋਕ ਸਭਾ ਦੇ ਸਪੀਕਰ ਨੇ ਐਮਰਜੈਂਸੀ ਦੀ ਸਖ਼ਤ ਨਿੰਦਾ ਕੀਤੀ, ਉਸ ਦੌਰਾਨ ਹੋਏ ਅੱਤਿਆਚਾਰਾਂ ਨੂੰ ਉਜਾਗਰ ਕੀਤਾ ਅਤੇ ਕਿਸ ਤਰ੍ਹਾਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ, ਉਸ ਦਾ ਵੀ ਜ਼ਿਕਰ ਕੀਤਾ।'' ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਪੀੜਤ ਸਾਰੇ ਲੋਕਾਂ ਦੇ ਸਨਮਾਨ ਵਿੱਚ ਮੈਂਬਰਾਂ ਦਾ ਸਦਨ ਵਿੱਚ ਚੁੱਪ-ਚੁਪੀਤੇ ਖੜ੍ਹੇ ਹੋਣਾ ਵੀ ਜਜ਼ਬਾਤ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਉਨ੍ਹਾਂ ਕਿਹਾ, "50 ਸਾਲ ਪਹਿਲਾਂ ਐਮਰਜੈਂਸੀ ਲਗਾਈ ਗਈ ਸੀ ਪਰ ਅੱਜ ਦੇ ਨੌਜਵਾਨਾਂ ਲਈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਇਸ ਗੱਲ ਦੀ ਇਕ ਢੁਕਵੀਂ ਉਦਾਹਰਣ ਹੈ, ਜਦੋਂ ਸੰਵਿਧਾਨ ਨੂੰ ਕੁਚਲ ਦਿੱਤਾ ਜਾਂਦਾ ਹੈ, ਜਨਤਾ ਦੀ ਰਾਏ ਨੂੰ ਦਬਾਇਆ ਜਾਂਦਾ ਹੈ ਅਤੇ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ।"
ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)
ਐਮਰਜੈਂਸੀ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ, ਉਹ ਇਸ ਗੱਲ ਦੀ ਉਦਾਹਰਨ ਹਨ ਕਿ ਤਾਨਾਸ਼ਾਹੀ ਕਿਹੋ ਜਿਹੀ ਦਿਖਦੀ ਹੈ।'' ਪ੍ਰਧਾਨ ਮੰਤਰੀ ਨੇ ਇਕ ਹੋਰ ਪੋਸਟ ਵਿੱਚ ਬਿਰਲਾ ਨੂੰ ਦੂਜੀ ਵਾਰ ਲੋਕ ਸਭਾ ਦਾ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸਦਨ ਨੂੰ ਨਵੇਂ ਚੁਣੇ ਗਏ ਸਪੀਕਰ ਦੀ ਸਿਆਣਪ ਅਤੇ ਤਜਰਬੇ ਤੋਂ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ, ''ਮੈਂ ਓਮ ਬਿਰਲਾ ਜੀ ਨੂੰ ਦੂਜੀ ਵਾਰ ਲੋਕ ਸਭਾ ਦਾ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਸਦਨ ਨੂੰ ਉਸਦੀ ਸਿਆਣਪ ਅਤੇ ਤਜਰਬੇ ਤੋਂ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।''
ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਦੀ CBI ਹਿਰਾਸਤ 'ਤੇ ਰਾਊਜ਼ ਐਵੇਨਿਊ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
NEXT STORY