ਸ਼ਿਮਲਾ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਜਸ਼ਨ ਸਮਾਰੋਹ ’ਚ ਹਿੱਸਾ ਲੈਣ ਅੱਜ ਸ਼ਿਮਲਾ ਪੁੱਜੇ ਹਨ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਉਮੜੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ਿਮਲਾ ’ਚ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਸ਼ਿਮਲਾ ਦੇ ਰਿਜ ਮੈਦਾਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲ ਵੀ ਕੀਤੀ।
ਇਹ ਵੀ ਪੜ੍ਹੋ- ਕਾਲੀ ਸਿਆਹੀ, ਜਾਨਲੇਵਾ ਹਮਲੇ ਕਿਸਾਨਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ: ਰਾਕੇਸ਼ ਟਿਕੈਤ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਅੱਜ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਅਤੇ ਕਿਹਾ ਕਿ ਸ਼ਿਮਲਾ ਦੀ ਧਰਤੀ ਮੇਰੀ ਕਰਮ ਭੂਮੀ ਰਹੀ ਹੈ। ਇਹ ਮੇਰੇ ਲਈ ਦੇਵ ਭੂਮੀ ਹੈ। ਦੇਸ਼ ਵਾਸੀਆਂ ਨਾਲ ਇੱਥੋਂ ਗੱਲ ਕਰਨਾ ਖੁਸ਼ੀ ਦੀ ਗੱਲ ਹੈ। ਹਿਮਾਚਲ ’ਚ ਆ ਕੇ ਖੁਸ਼ੀ ਦੇ ਪਲ ਬਿਤਾਉਣ ਨੂੰ ਮਿਲਣ ਤਾਂ ਇਸ ਤੋਂ ਬਿਹਤਰ ਕੁਝ ਨਹੀਂ ਹੈ। ਕੇਂਦਰ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਇੱਥੇ ਪ੍ਰੋਗਰਾਮ ਹੋਣਾ ਵੀ ਖੁਸ਼ੀ ਦੀ ਗੱਲ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ
ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਖ਼ਾਸ ਗੱਲਾਂ-
2014 ਤੋਂ ਪਹਿਲਾਂ ਦੇ ਮੁਕਾਬਲੇ ਹੁਣ ਸਾਡੀਆਂ ਸਰਹੱਦਾਂ ਵਧੇਰੇ ਸੁਰੱਖਿਅਤ ਹਨ।
ਅਸੀਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਸੂਚੀ ’ਚੋਂ 9 ਕਰੋੜ ਫਰਜ਼ੀ ਨਾਂ ਹਟਾਏ ਹਨ।
ਅੱਜ ਭਾਰਤ ਮਜਬੂਰੀ ’ਚ ਦੋਸਤੀ ਦਾ ਹੱਥ ਨਹੀਂ ਵਧਾਉਂਦਾ ਸਗੋਂ ਮਦਦ ਕਰਨ ਲਈ ਵਧਾਉਂਦਾ ਹੈ।
ਭਾਰਤ ’ਚ ਲੋਕਾਂ ਨੂੰ ਕੋਰੋਨਾ ਟੀਕਿਆਂ ਦੀਆਂ ਲਗਭਗ 200 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਕੋਰੋਨਾ ਕਾਲ ’ਚ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਭੇਜੀਆਂ ਹਨ।
ਕੌਮਾਂਤਰੀ ਏਜੰਸੀਆਂ ਮੁਤਾਬਕ ਭਾਰਤ ’ਚ ਗਰੀਬੀ ਘਟ ਰਹੀ ਹੈ।
ਸਾਡੀ ਯੋਜਨਾ ਦੇਸ਼ ਦੇ ਹਰ ਜ਼ਿਲ੍ਹੇ ’ਚ ਇਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਹੈ।
ਪਹਿਲਾਂ ਟ੍ਰਿਪਲ ਤਲਾਕ ਦਾ ਡਰ ਸੀ, ਹੁਣ ਅਧਿਕਾਰਾਂ ਦੀ ਲੜਾਈ ਲੜਨ ਦਾ ਹੌਸਲਾ ਹੈ।
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾਵਾਂ ’ਚੋਂ ਇਕ ਹੈ।
ਸਾਨੂੰ 21ਵੀਂ ਸਦੀ ਦੇ ਬੁਲੰਦ ਭਾਰਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਮ ਕਰਨਾ ਹੈ।
ਅਸੀਂ ਵੋਟ ਬੈਂਕ ਬਣਾਉਣ ਲਈ ਨਹੀਂ, ਨਵੇਂ ਭਾਰਤ ਨੂੰ ਬਣਾਉਣ ਲਈ ਕੰਮ ਕਰ ਰਹੇ ਹਾਂ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪਟਿਆਲਾ ’ਚ ਵੱਡੀ ਵਾਰਦਾਤ, ਤੇਜਿੰਦਰ ਬੱਗਾ ਬੋਲੇ- ਪੰਜਾਬ ’ਚ ਜੰਗਲ ਰਾਜ
ਮੋਦੀ ਜੀ, ਨੋਟਬੰਦੀ ਦਾ ਦਰਦ ਦੇਸ਼ ਕਦੇ ਨਹੀਂ ਭੁੱਲੇਗਾ : ਰਾਹੁਲ ਗਾਂਧੀ
NEXT STORY