ਨੋਇਡਾ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬੇਂਗਲੁਰੂ ’ਚ ਉਨ੍ਹਾਂ ’ਤੇ ਕਾਲੀ ਸਿਆਹੀ ਸੁੱਟੇ ਜਾਣ ਤੋਂ ਬਾਅਦ ਕਿਹਾ ਕਿ ਕਾਲੀ ਸਿਆਸੀ ਅਤੇ ਜਾਨਲੇਵਾ ਹਮਲੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ। ਦੱਸ ਦੇਈਏ ਕਿ ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਸਥਿਤ ਗਾਂਧੀ ਭਵਨ ’ਚ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਇਕ ਕਿਸਾਨ ਸੰਗਠਨ ਵਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਟਿਕੈਤ ’ਤੇ ਸਿਆਹੀ ਸੁੱਟ ਦਿੱਤੀ ਸੀ। ਜਿਸ ਕਾਰਨ ਟਿਕੈਤ ਦੀ ਪਗੜੀ, ਚਿਹਰਾ, ਕੁੜਤੇ ਅਤੇ ਗਲ ’ਚ ਪਹਿਨੇ ਹੋਏ ਸ਼ਾਲ ’ਤੇ ਸਿਆਹੀ ਦੇ ਧੱਬੇ ਲੱਗ ਗਏ। ਪੁਲਸ ਨੇ ਇਸ ਸਿਲਸਿਲੇ ’ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਕਰਨਾਟਕ: ਸਭਾ ਦੌਰਾਨ ਆਪਸ ’ਚ ਭਿੜੇ ਕਿਸਾਨ, ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ
ਰਾਕੇਸ਼ ਨੇ ਇਸ ਬਾਬਤ ਸੋਮਵਾਰ ਦੇਰ ਰਾਤ ਟਵੀਟ ਕੀਤਾ, ‘‘ਕਾਲੀ ਸਿਆਹੀ ਅਤੇ ਜਾਨਲੇਵਾ ਹਮਲੇ ਇਸ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮਜ਼ਲੂਮਾਂ, ਪਛੜਿਆਂ ਅਤੇ ਆਦਿਵਾਸੀਆਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ। ਲੜਾਈ ਆਖ਼ਰੀ ਸਾਹ ਤੱਕ ਜਾਰੀ ਰਹੇਗੀ।’’
ਟਿਕੈਤ ਨੇ ਭਾਜਪਾ ’ਤੇ ਮੜ੍ਹੇ ਦੋਸ਼-
ਟਿਕੈਤ ਨੇ ਇਸ ਘਟਨਾ ਲਈ ਸਥਾਨਕ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ’ਤੇ ਹਮਲਾ ਭਾਜਪਾ ਅਗਵਾਈ ਵਾਲੀ ਸੂਬਾਈ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ। ਓਧਰ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਕਿ ਟਿਕੈਤ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਭਾਜਪਾ ਤੋਂ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਦੇ ਸੰਪਰਕ ’ਚ ਹਾਂ। ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ
ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ
ਰਾਕੇਸ਼ ਕਿਉਂ ਗਏ ਸਨ ਕਰਨਾਟਕ–
ਆਯੋਜਕਾਂ ਮੁਤਾਬਕ ਗਾਂਧੀ ਭਵਨ ਸਥਿਤ ਪ੍ਰੋਗਰਾਮ ’ਚ ਇਕ ਪੱਤਰਕਾਰ ਸੰਮੇਲਨ ਵੀ ਹੋਣਾ ਸੀ, ਜੋ ਕਿ ਕਿਸਾਨ ਆਗੂ ਕੋਡੀਹੱਲੀ ਚੰਦਰਸ਼ੇਖਰ ਖ਼ਿਲਾਫ ਇਕ ਸਟਿੰਗ ਆਪਰੇਸ਼ਨ ਤੋਂ ਬਾਅਦ ‘ਸ਼ੱਕ ਨੂੰ ਦੂਰ ਕਰਨ’ ਲਈ ਬੁਲਾਇਆ ਗਿਆ ਸੀ ਅਤੇ ਇਸ ਲਈ ਟਿਕੈਤ ਨੂੰ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ’ਚ ਸ਼ਰਾਰਤੀ ਅਨਸਰ ਪੱਤਰਕਾਰ ਬਣ ਕੇ ਆਏ ਅਤੇ ਨੋਟ ਲੈਣ ਦਾ ਨਾਟਕ ਕੀਤਾ। ਉਨ੍ਹਾਂ ’ਚੋਂ ਇਕ ਟਿਕੈਤ ਦੇ ਸਾਹਮਣੇ ਮਾਈਕ੍ਰੋਫੋਨ ਨੂੰ ਠੀਕ ਕਰਨ ਲਈ ਮੰਚ ’ਤੇ ਗਿਆ ਅਤੇ ਫਿਰ ਮਾਈਕ ਨਾਲ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਕ ਹੋਰ ਵਿਅਕਤੀ ਨੇ ਟਿਕੈਤ ’ਤੇ ਕਾਲੀ ਸਿਆਹੀ ਸੁੱਟੀ।
ਪਹਿਲੀ ਹੀ ਕੋਸ਼ਿਸ਼ 'ਚ IAS ਦੀ ਪ੍ਰੀਖਿਆ ਪਾਸ ਕਰ ਕੇ ਰੌਸ਼ਨ ਕੀਤਾ ਘਰ ਅਤੇ ਸ਼ਹਿਰ ਦਾ ਨਾਮ
NEXT STORY