ਰਿਆਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇਰ ਰਾਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪੁੱਜੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ ਅਤੇ ਹਰ ਪਾਸੇ ਮੋਦੀ-ਮੋਦੀ ਨੇ ਨਾਅਰੇ ਲੱਗੇ। ਪੀ. ਐੱਮ. ਮੋਦੀ ਦੇਸ਼ ਦੇ ਸਲਾਨਾ ਆਰਥਿਕ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼ ਅਲ ਸਾਊਦ ਨਾਲ ਦੋ-ਪੱਖੀ ਬੈਠਕ ਕਰਨਗੇ। ਮੋਦੀ ਨੇ ਟਵੀਟ ਕੀਤਾ,''ਸਾਊਦੀ ਅਰਬ ਪੁੱਜ ਗਿਆ ਹਾਂ, ਇਸ ਅਹਿਮ ਯਾਤਰਾ ਦਾ ਮਕਸਦ ਕਰੀਬੀ ਦੋਸਤਾਂ ਨਾਲ ਸਬੰਧਾਂ ਨੂੰ ਮਜਬੂਤ ਕਰਨਾ ਹੈ। ਇਸ ਯਾਤਰਾ ਦੌਰਾਨ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਾਂਗਾ। ਪ੍ਰਧਾਨ ਮੰਤਰੀ ਮੋਦੀ 'ਫਿਊਚਰ ਇਨਵੈਸਟਮੈਂਟ ਇਨਿਸ਼ੀਏਟਿਵ ਫੋਰਮ' 'ਚ 'ਵ੍ਹਟਸ ਨੈਕਸਟ ਫਾਰ ਇੰਡੀਆ' 'ਤੇ ਇਕ ਅਹਿਮ ਭਾਸ਼ਣ ਦੇਣਗੇ। ਮੋਦੀ ਆਪਣੀ ਯਾਤਰਾ ਦੌਰਾਨ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਮੰਗਲਵਾਰ ਨੂੰ ਦੋ-ਪੱਖੀ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕਰਨਗੇ।''
ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਸਾਊਦੀ ਅਰਬ ਵਿਚਕਾਰ ਮਿੱਤਰਤਾਵਾਲੇ ਸਬੰਧ ਰਹੇ ਹਨ। ਭਾਰਤ ਦੀ ਊਰਜਾ ਜ਼ਰੂਰਤਾਂ ਦੀ ਪੂਰਤੀ ਲਈ ਸਾਊਦੀ ਅਰਬ ਸਭ ਤੋਂ ਵੱਡੇ ਅਤੇ ਭਰੋਸੇਯੋਗ ਸਪਲਾਈਕਰਤਾਵਾਂ 'ਚੋਂ ਇਕ ਰਿਹਾ ਹੈ। ਮੋਦੀ ਨੇ ਯਾਦ ਦਿਵਾਇਆ ਕਿ ਸਾਊਦੀ ਅਰਬ ਦੇ ਯੁਵਰਾਜ ਨੇ ਫਰਵਰੀ 2019 'ਚ ਆਪਣੀ ਨਵੀਂ ਦਿੱਲੀ ਯਾਤਰਾ ਦੌਰਾਨ ਭਾਰਤ 'ਚ ਪਹਿਲ ਵਾਲੇ ਖੇਤਰਾਂ 'ਚ 100 ਅਰਬ ਡਾਲਰ ਤੋਂ ਵਧੇਰੇ ਨਿਵੇਸ਼ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਨਾਲ ਰੱਖਿਆ, ਸੁਰੱਖਿਆ, ਸੱਭਿਆਚਾਰ, ਸਿੱਖਿਆ ਅਤੇ ਲੋਕਾਂ ਵਿਚਕਾਰ ਸੰਪਰਕ, ਦੋ-ਪੱਖੀ ਸਹਿਯੋਗ ਦੇ ਕਈ ਮਹੱਤਵਪੂਰਣ ਖੇਤਰ ਹਨ। ਮੋਦੀ ਨੇ ਕਿਹਾ,''ਯਾਤਰਾ ਦੌਰਾਨ, ਰਣਨੀਤਕ ਹਿੱਸੇਦਾਰੀ ਪ੍ਰੀਸ਼ਦ ਦੀ ਸਥਾਪਨਾ ਭਾਰਤ-ਸਾਊਦੀ ਅਰਬ ਰਣਨੀਤਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰ ਕੇ ਨਵੇਂ ਪੱਧਰ 'ਤੇ ਲੈ ਜਾਵੇਗੀ।''
ਪ੍ਰ੍ਰਧਾਨ ਮੰਤਰੀ ਨੇ ਕਿਹਾ ਕਿ ਉਹ 'ਫਿਊਚਰ ਇਨਵੈਸਟਮੈਂਟ ਫੋਰਮ' 'ਚ ਆਪਣੀ ਹਿੱਸੇਦਾਰੀ ਨੂੰ ਲੈ ਕੇ ਆਸਵੰਦ ਹਨ, ਜਿੱਥੇ ਉਹ 2024 ਤਕ ਦੇਸ਼ ਦੇ 5000 ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਨ ਦੇ ਟੀਚੇ ਵੱਲ ਵਧਣ ਨਾਲ ਭਾਰਤ 'ਚ ਵਿਸ਼ਵ ਨਿਵੇਸ਼ਕਾਂ ਲਈ ਵਧਦੇ ਵਪਾਰ ਅਤੇ ਨਿਵੇਸ਼ ਮੌਕਿਆਂ 'ਤੇ ਗੱਲ ਕਰਨਗੇ।
J&K ਅਨੰਤਨਾਗ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇਕ ਅੱਤਵਾਦੀ, 2 ਫਰਾਰ
NEXT STORY