ਨਵੀਂ ਦਿੱਲੀ-ਅਸੈਂਬਲੀ ਚੋਣਾਂ ਵਾਲੇ 5 ਸੂਬਿਆਂ ’ਚ ਕੋਵਿਡ ਟੀਕਾਕਰਨ ਸਰਟੀਫਿਕੇਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਹੀਂ ਹੋਵੇਗੀ ਕਿਉਂਕਿ ਉਕਤ ਸੂਬਿਆਂ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।ਅਧਿਕਾਰਤ ਸੂਤਰਾਂ ਨੇ ਐਤਵਾਰ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲਾ ਮੋਦੀ ਦੀ ਤਸਵੀਰ ਨੂੰ ਟੀਕੇ ਦੇ ਸਰਟੀਫਿਕੇਟ ਤੋਂ ਹਟਾਉਣ ਲਈ ਕੋਵਿਨ ਪਲੇਟਫਾਰਮ ’ਤੇ ਜ਼ਰੂਰੀ ਫਿਲਟਰ ਲਾਏਗਾ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਦੀ ਪਤਨੀ ਕੇਟ ਨੇ ਮਨਾਇਆ ਆਪਣਾ 40ਵਾਂ ਜਨਮ ਦਿਨ
ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ 10 ਫਰਵਰੀ ਤੋਂ 7 ਮਾਰਚ ਵਿਚਕਾਰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਹਨ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਚੋਣ ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ ਅਤੇ ਉਸ ਦੇ ਨਾਲ ਹੀ ਕੇਂਦਰ ਨਾਲ ਸਬੰਧਿਤ ਸੂਬਾ ਸਰਕਾਰਾਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਮਾਰਚ 2021 ’ਚ ਸਿਹਤ ਮੰਤਰਾਲਾ ਨੇ ਕੁਝ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਪਿੱਛੋਂ ਚੋਣ ਕਮਿਸ਼ਨ ਦੇ ਸੁਝਾਅ ’ਤੇ ਆਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ’ਚ ਚੋਣਾਂ ਦੌਰਾਨ ਇਸੇ ਤਰ੍ਹਾਂ ਦੇ ਕਦਮ ਚੁੱਕੇ ਸਨ।
ਇਹ ਵੀ ਪੜ੍ਹੋ : ਕਾਂਗਰਸ, ਬਾਦਲਾਂ ਤੇ ਭਾਜਪਾ ਨੇ ਲੋਕ ਮੁੱਦਿਆਂ 'ਤੇ ਸਿਰਫ਼ ਰਾਜਨੀਤੀ ਕੀਤੀ, ਕੰਮ ਤਾਂ 'ਆਪ' ਹੀ ਕਰਦੀ ਹੈ : ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੀ ਲਹਿਰ ਤੋਂ ਪੈਦਾ ਹੋਈਆਂ ਚੁਣੌਤੀਆਂ 'ਤੇ ਉੱਚ ਪੱਧਰੀ ਬੈਠਕ, PM ਮੋਦੀ ਨੇ ਦਿੱਤੇ ਇਹ ਨਿਰਦੇਸ਼
NEXT STORY