ਸਿਲੀਗੁੜੀ/ਕੋਲਕਾਤਾ- ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੋਟੋਕੋਲ ਦੀ ਉਲੰਘਣਾ ਅਤੇ ਕਥਿਤ ਅਨਾਦਰ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਲਈ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ "ਸ਼ਰਮਨਾਕ" ਅਤੇ ਆਦਿਵਾਸੀ ਭਾਈਚਾਰੇ ਦਾ ਅਪਮਾਨ ਦੱਸਿਆ ਹੈ। ਦੂਜੇ ਪਾਸੇ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ 'ਤੇ ਚੋਣਾਂ ਦੇ ਸਮੇਂ ਭਾਜਪਾ ਦੇ ਇਸ਼ਾਰੇ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਪਲਟਵਾਰ ਕੀਤਾ ਹੈ।
ਪੀ.ਐੱਮ. ਮੋਦੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਰਕਾਰ ਨੇ ਰਾਸ਼ਟਰਪਤੀ ਲਈ ਢੁਕਵੀਂ ਸਭਾ ਵਾਲੀ ਥਾਂ ਨਾ ਦੇ ਕੇ ਅਤੇ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੀ, ਜੋ ਖੁਦ ਇੱਕ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ, ਨੇ ਜੋ ਦਰਦ ਜ਼ਾਹਰ ਕੀਤਾ ਹੈ, ਉਸ ਨਾਲ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਬਹੁਤ ਦੁੱਖ ਹੈ। ਪੀ.ਐੱਮ. ਨੇ ਅਪੀਲ ਕੀਤੀ ਕਿ ਰਾਸ਼ਟਰਪਤੀ ਦਾ ਅਹੁਦਾ ਰਾਜਨੀਤੀ ਤੋਂ ਉੱਪਰ ਹੈ ਅਤੇ ਇਸ ਦੀ ਪਵਿੱਤਰਤਾ ਦਾ ਹਮੇਸ਼ਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਿਲੀਗੁੜੀ ਵਿੱਚ ‘ਇੰਟਰਨੈਸ਼ਨਲ ਸੰਥਾਲ ਕਾਨਫਰੰਸ’ ਵਿੱਚ ਸ਼ਾਮਲ ਹੋਣ ਪਹੁੰਚੀ ਰਾਸ਼ਟਰਪਤੀ ਮੁਰਮੂ ਨੇ ਪ੍ਰਸ਼ਾਸਨ ਦੇ ਵਤੀਰੇ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਕਾਨਫਰੰਸ ਲਈ ਅਜਿਹੀ ਦੂਰ-ਦੁਰਾਡੇ ਵਾਲੀ ਥਾਂ ਚੁਣੀ ਗਈ ਜਿੱਥੇ ਸੰਥਾਲ ਲੋਕ ਆਸਾਨੀ ਨਾਲ ਨਹੀਂ ਪਹੁੰਚ ਸਕਦੇ ਸਨ। ਰਾਸ਼ਟਰਪਤੀ ਨੇ ਭਾਵੁਕ ਹੁੰਦਿਆਂ ਕਿਹਾ, "ਮੈਂ ਵੀ ਬੰਗਾਲ ਦੀ ਬੇਟੀ ਹਾਂ ਅਤੇ ਮਮਤਾ ਦੀਦੀ ਮੇਰੀ ਭੈਣ ਹੈ, ਮੈਨੂੰ ਨਹੀਂ ਪਤਾ ਕਿ ਉਹ ਮੇਰੇ ਤੋਂ ਨਾਰਾਜ਼ ਸੀ, ਇਸ ਲਈ ਅਜਿਹਾ ਹੋਇਆ"। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਰਾਸ਼ਟਰਪਤੀ ਆਉਂਦੇ ਹਨ ਤਾਂ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਵੀ ਆਉਣਾ ਚਾਹੀਦਾ ਹੈ ਪਰ ਉਹ ਨਹੀਂ ਆਏ।
ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, "ਮੈਡਮ, ਤੁਸੀਂ ਭਾਰਤ ਦੀ ਨੰਬਰ 1 ਕੁਰਸੀ ਹੋ ਪਰ ਪੱਛਮੀ ਬੰਗਾਲ ਵਿੱਚ ਚੋਣਾਂ ਦੇ ਸਮੇਂ ਰਾਜਨੀਤੀ ਨਾ ਕਰੋ"। ਮਮਤਾ ਨੇ ਸਵਾਲ ਕੀਤਾ ਕਿ ਜਦੋਂ ਮੱਧ ਪ੍ਰਦੇਸ਼ ਜਾਂ ਛੱਤੀਸਗੜ੍ਹ ਵਰਗੇ ਭਾਜਪਾ ਸ਼ਾਸਤ ਰਾਜਾਂ ਵਿੱਚ ਆਦਿਵਾਸੀਆਂ 'ਤੇ ਜ਼ੁਲਮ ਹੁੰਦਾ ਹੈ, ਤਾਂ ਰਾਸ਼ਟਰਪਤੀ ਚੁੱਪ ਕਿਉਂ ਰਹਿੰਦੇ ਹਨ। ਉਨ੍ਹਾਂ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਕਿ ਬੰਗਾਲ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੂਜੇ ਰਾਜਾਂ ਦੀ ਹਾਲਤ ਵੀ ਦੇਖਣੀ ਚਾਹੀਦੀ ਹੈ।
ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
NEXT STORY