ਮਥੁਰਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 4 ਮਈ ਨੂੰ ਗਿਣਤੀ ਵਾਲਾ ਦਿਨ ਬੰਗਾਲ 'ਚ ਟੀ.ਐੱਮ.ਸੀ. ਦੇ 15 ਸਾਲ ਪੁਰਾਣੇ ਸਿੰਡੀਕੇਟ ਸਿਸਟਮ ਅਤੇ ਜੰਗਲ ਰਾਜ ਦੇ "ਅੰਤ" ਦਾ ਦਿਨ ਹੋਵੇਗਾ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਮਥੁਰਾਪੁਰ ਵਿਧਾਨ ਸਭਾ ਹਲਕੇ ਦੇ ਕਾਕਦੀਪ ਸਟੇਡੀਅਮ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪੀਐੱਮ ਮੋਦੀ ਨੇ ਦਾਅਵਾ ਕੀਤਾ ਕਿ ਰਾਜ 'ਚ ਭਾਰੀ ਵੋਟਿੰਗ ਤੋਂ ਸੰਕੇਤ ਮਿਲਦਾ ਹੈ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦਾ "ਡਰ" ਦਾ ਸ਼ਾਸਨ ਭਾਜਪਾ ਵਲੋਂ ਕੀਤੇ ਗਏ "ਭਰੋਸੇ" ਦੇ ਵਾਅਦੇ ਨਾਲ ''ਨਿਸ਼ਚਿਤ ਤੌਰ 'ਤੇ ਹਾਰ" ਰਿਹਾ ਹੈ। ਨਰਿੰਦਰ ਮੋਦੀ ਨੇ ਕਿਹਾ, "ਬੰਗਾਲ 'ਚ ਇਕ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਕੰਮ ਰਿਸ਼ਵਤ ਤੋਂ ਬਿਨਾਂ ਹੁੰਦਾ ਹੈ, ਜਿੱਥੇ ਟੀ.ਐੱਮ.ਸੀ. ਸਿੰਡੀਕੇਟ ਅਤੇ ਉਨ੍ਹਾਂ ਦੇ ਵਿਚੋਲੇ ਕਮਿਸ਼ਨ ਨਹੀਂ ਲੈਂਦੇ ਹਨ।" 15 ਸਾਲ ਪੁਰਾਣੀ ਸਿੰਡੀਕੇਟ ਪ੍ਰਣਾਲੀ ਅਤੇ ਟੀਐੱਮਸੀ ਦਾ 'ਜੰਗਲ ਰਾਜ' 4 ਮਈ ਨੂੰ ਖਤਮ ਹੋ ਰਿਹਾ ਹੈ।"
ਮਮਤਾ ਬੈਨਰਜੀ ਸਰਕਾਰ 'ਤੇ "ਝੂਠੇ ਵਾਅਦੇ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ" ਦਾ ਦੋਸ਼ ਲਗਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜ ਦੀ ਸੱਤਾਧਾਰੀ ਪਾਰਟੀ ਦੁਆਰਾ ਕੀਤੇ ਗਏ "ਟੁੱਟੇ ਵਾਅਦਿਆਂ" ਦੀ ਇਕ ਸੂਚੀ ਗਿਣਾਈ। ਪੀ.ਐੱਮ. ਨੇ ਕਿਹਾ,"ਮੁੱਖ ਭੂਮੀ ਨੂੰ ਸਾਗਰ ਟਾਪੂ ਨਾਲ ਜੋੜਨ ਵਾਲੇ ਪੁਲ ਦਾ ਨਿਰਮਾਣ, ਜਿੱਥੇ ਗੰਗਾਸਾਗਰ ਮੇਲਾ ਲਗਾਇਆ ਜਾਂਦਾ ਹੈ, ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਅਜੇ ਵੀ ਕਿਸ਼ਤੀਆਂ 'ਤੇ ਨਿਰਭਰ ਕਰਨਾ ਪੈਂਦਾ ਹੈ।'' ਉਨ੍ਹਾਂ ਕਿਹਾ,"ਇਸੇ ਤਰ੍ਹਾਂ, ਹੜ੍ਹ ਕੰਟਰੋਲ ਲਈ ਘਾਟਾਲ ਮਾਸਟਰ ਪਲਾਨ ਵੀ ਸ਼ੁਰੂ ਨਹੀਂ ਹੋਇਆ ਹੈ ਅਤੇ ਜ਼ਿਲ੍ਹਾ-ਅਧਾਰਤ ਫੂਡ ਪਾਰਕ ਅਤੇ ਨਦੀ ਦੇ ਕਿਨਾਰੇ ਦੇ ਕਟੌਤੀ ਦਾ ਮੁਕਾਬਲਾ ਕਰਨ ਲਈ ਪ੍ਰਾਜੈਕਟ ਵੀ ਅਜੇ ਤੱਕ ਲਾਗੂ ਨਹੀਂ ਕੀਤੇ ਗਏ ਹਨ।'' ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਟੀਐੱਮਸੀ "ਨਾ ਸਿਰਫ਼ ਕੇਂਦਰੀ ਪ੍ਰਾਜੈਕਟਾਂ ਨੂੰ ਲਾਗੂ ਕਰਨ 'ਚ ਰੁਕਾਵਟ ਪਾਉਂਦੀ ਹੈ, ਸਗੋਂ ਵਿਕਾਸ ਪ੍ਰਾਜੈਕਟਾਂ ਲਈ ਕੇਂਦਰ ਦੁਆਰਾ ਅਲਾਟ ਕੀਤੇ ਗਏ ਫੰਡਾਂ ਹੜੱਪ ਲੈਂਦੀ ਹੈ।" ਉਨ੍ਹਾਂ ਕਿਹਾ, "ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਭਾਜਪਾ ਦਾ ਰਾਜ 'ਚ ਮੁੱਖ ਮੰਤਰੀ ਹੋਵੇ।" ਮੋਦੀ ਨੇ ਤ੍ਰਿਣਮੂਲ ਕਾਂਗਰਸ 'ਤੇ 33 ਫੀਸਦੀ ਲਾਗੂ ਕਰਨ ਦੀਆਂ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ "ਕਾਂਗਰਸ ਨਾਲ ਮਿਲੀਭਗਤ" ਕਰਨ ਦਾ ਦੋਸ਼ ਲਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
NEXT STORY