ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅੱਜ ਬਹਰਾਇਚ ਦੌਰੇ 'ਤੇ ਜਾ ਰਹੇ ਹਨ। ਜਿੱਥੇ ਉਹ ਮਹਾਰਾਜਾ ਸੁਹੇਲਦੇਵ ਸਮਾਰਕ ਦਾ ਭੂਮੀ ਪੂਜਨ ਕਰਨਗੇ। CM ਯੋਗੀ ਆਦਿਤਿਅਨਾਥ ਚਿੱਤੋਰਾ ਵਿੱਚ ਮਹਾਰਾਜਾ ਸੁਹੇਲਦੇਵ ਸਮਾਰਕ ਦੇ ਭੂਮੀ ਪੂਜਨ ਅਤੇ ਨੀਂਙ ਪੱਥਰ ਪ੍ਰੋਗਰਾਮ ਵਿੱਚ ਭਾਗ ਲੈਣਗੇ।
ਇਸ ਪ੍ਰੋਗਰਾਮ ਵਿੱਚ ਖਾਸ ਗੱਲ ਇਹ ਹੋਵੇਗੀ ਕਿ ਪ੍ਰਧਾਨ ਮੰਤਰੀ ਮੋਦੀ ਵੀ ਵਰਚੁਅਲ ਤਰੀਕੇ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲੈਣਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਯੂ.ਪੀ. ਦੀ ਰਾਜਪਾਲ ਆਨੰਦੀਬੇਨ ਵੀ ਇਸ ਪ੍ਰੋਗਰਾਮ ਵਿੱਚ ਵਰਚੁਅਲੀ ਭਾਗ ਲੈਣਗੀ।
ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਅਨੁਸਾਰ CM ਯੋਗੀ ਆਦਿਤਿਅਨਾਥ ਅੱਜ ਸਵੇਰੇ 10 ਵਜੇ ਸੁਹੇਲਦੇਵ ਸਮਾਰਕ ਪਹੁੰਚਣਗੇ। ਇਸ ਤੋਂ ਬਾਅਦ ਕਰੀਬ 11 ਵਜੇ ਪ੍ਰਧਾਨ ਮੰਤਰੀ ਮੋਦੀ ਇਸ ਪ੍ਰੋਗਰਾਮ ਵਿੱਚ ਹਿੱਸਾ ਬਣਨ ਲਈ ਵਰਚੁਅਲ ਤਰੀਕੇ ਨਾਲ ਜੁੜਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦੇਸ਼ 'ਚ ਕੋਰੋਨਾ ਟੀਕਾ ਸੁਰੱਖਿਅਤ, ਫਿਰ ਵੀ ਦੂਜੀ ਡੋਜ਼ ਲੈਣ ਤੋਂ ਘਬਰਾ ਰਹੇ ਨੇ ਲੋਕ
NEXT STORY