ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਗ ਦੀ ਆਫ਼ਤ ਝੱਲ ਰਹੇ ਦੇਸ਼ ਦੀ ਉਡੀਕ ਖ਼ਤਮ ਹੋਣ ਜਾ ਰਹੀ ਹੈ। ਅੱਜ ਤੋਂ ਯਾਨੀ ਕਿ 16 ਜਨਵਰੀ ਤੋਂ ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਇਸ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ’ਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3,006 ਟੀਕਾਕਰਨ ਕੇਂਦਰ ਵੀਡੀਓ ਕਾਨਫਰੈਂਸਿੰਗ ਨਾਲ ਜੁੜਨਗੇ।
ਟੀਕਾਕਰਨ ਦੇ ਸ਼ੁੱਭ ਆਰੰਭ ’ਤੇ ਹਰੇਕ ਕੇਂਦਰਾਂ ’ਚ ਕਰੀਬ 100 ਲੋਕਾਂ ਨੂੰ ਟੀਕੇ ਲਾਏ ਜਾਣਗੇ। ਪ੍ਰੋਗਰਾਮ ਦੇ ਤਹਿਤ ਸਿਹਤ ਕਾਮਿਆਂ ਵਾਲੇ ਸਮੂਹਾਂ ਨੂੰ ਪਹਿਲਾਂ ਟੀਕਾਕਰਨ ਦਾ ਲਾਭ ਦਿੱਤਾ ਜਾਵੇਗਾ। ਸਰਕਾਰੀ ਅਤੇ ਨਿੱਜੀ ਖੇਤਰ ’ਚ ਏਕੀ¬ਕ੍ਰਤ ਬਾਲ ਵਿਕਾਸ ਯੋਜਨਾ ਤਹਿਤ ਵਰਕਰ ਸਿਹਤ ਕਾਮਿਆਂ ਦਾ ਪਹਿਲਾਂ ਟੀਕਾਕਰਨ ਕੀਤਾ ਜਾਵੇਗਆ। ਕੋਰੋਨਾ ਲਾਗ, ਵੈਕਸੀਨ ਰੋਲਆਊਟ ਅਤੇ ਕੋ-ਵਿਨ ਸਾਫ਼ਟਵੇਅਰ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਹਫ਼ਤੇ ਦੇ 24 ਘੰਟੇ ਸਮਰਪਿਤ ਕਾਲ ਸੈਂਟਰ 1075 ਵੀ ਸਥਾਪਤ ਕੀਤਾ ਗਿਆ ਹੈ।
ਸਭ ਤੋਂ ਪਹਿਲਾਂ ਇਨ੍ਹਾਂ ਨੂੰ ਮਿਲੇਗਾ ਟੀਕਾ
- ਟੀਕਾਕਰਣ ਦੇ ਪਹਿਲੇ ਗੇੜ ’ਚ 3 ਕਰੋੜ ਲੋਕਾਂ ਨੂੰ ਮੁਫ਼ਤ ਵੈਕਸੀਨ ਲਾਈ ਜਾਵੇਗੀ।
- ਸਭ ਤੋਂ ਪਹਿਲਾਂ ਸਰਕਾਰੀ ਤੇ ਨਿਜੀ ਦੋਵੇਂ ਤਰ੍ਹਾਂ ਦੇ ਹਸਪਤਾਲਾਂ ’ਚ ਕੰਮ ਕਰਨ ਵਾਲੇ ਲਗਭਗ ਇਕ ਕਰੋੜ ਸਿਹਤ ਕਾਮਿਆਂ ਨੂੰ ਟੀਕਾ ਲਾਇਆ ਜਾਵੇਗਾ।
- ਇਸ ਤੋਂ ਬਾਅਦ ਸਾਰੇ ਸੂਬੇ ਅਤੇ ਕੇਂਦਰੀ ਪੁਲਸ ਮਹਿਕਮੇ, ਹਥਿਆਰਬੰਦ ਫੋਰਸਾਂ, ਆਫ਼ਤ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਸੰਗਠਨ, ਜੇਲ੍ਹ ਮੁਲਾਜ਼ਮਾਂ, ਨਗਰਪਾਲਿਕਾਵਾਂ ਦੇ ਮਜ਼ਦੂਰਾਂ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਜੁੜੇ ਲਗਭਗ 2 ਕਰੋੜ ਫਰੰਟ ਲਾਈਨ ਵਰਕਰਾਂ ਨੂੰ ਮੌਕਾ ਮਿਲੇਗਾ।
- ਸੂਬਾ ਸਰਕਾਰ ਅਤੇ ਸੁਰੱਖਿਆ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਿਆਂ ਨਾਲ ਜੁੜੇ ਮਜ਼ਦੂਰਾਂ ਨੂੰ ਵੀ ਇਸ ਗੇੜ ’ਚ ਸ਼ਾਮਲ ਕੀਤਾ ਜਾਵੇਗਾ।
- ਇਸ ਤੋਂ ਬਾਅਦ 50 ਸਾਲ ਤੋਂ ਜ਼ਿਆਦਾ ਉਮਰ ਦੇ ਹੋਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ।
- ਪਹਿਲੀ ਡੋਜ਼ ਤੋਂ ਬਾਅਦ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਦਿੱਤਾ ਜਾਵੇਗਾ, ਦੂਸਰੀ ਡੋਜ ਲੱਗਣ ਤੋਂ ਬਾਅਦ ਫਾਈਨਲ ਸਰਟੀਫਿਕੇਟ ਦਿੱਤਾ ਜਾਵੇਗਾ।
- ਇਸ ਤੋਂ ਬਾਅਦ ਸਰਕਾਰ ਨੇ ਦੇਸ਼ ਦੇ ਤਕਰੀਬਨ 30 ਕਰੋੜ ਲੋਕਾਂ ਨੂੰ ਵੈਕਸੀਨ ਲਾਉਣ ਦੀ ਰੂਪ-ਰੇਖਾ ਤਿਆਰ ਕੀਤੀ ਹੈ।
'ਮਗਰਮੱਛ ਦੇ ਹੰਝੂ੍ ਨਾ ਵਹਾਉਣ ਰਾਹੁਲ, ਉਨ੍ਹਾਂ ਦੀ ਦਾਦੀ ਵੀ ਪੰਜਾਬੀਆਂ ਨੂੰ ਖ਼ਾਲਿਸਤਾਨੀ ਕਹਿੰਦੀ ਸੀ : ਹਰਸਿਮਰਤ
NEXT STORY