ਨਵੀਂ ਦਿੱਲੀ: ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਕਰਨਾਟਕ ਦੇ ਹੁਬਲੀ ਵਿਚ ਇਸ ਸਾਲ ਦੇ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕਰਨਗੇ। ਇਸ ਸਬੰਧੀ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ 26ਵਾਂ ਰਾਸ਼ਟਰੀ ਯੁਵਾ ਮਹਾਉਤਸਵ 12 ਤੋਂ 16 ਜਨਵਰੀ ਤਕ ਕਰਨਾਟਕ ਦੇ ਹੁਬਲੀ-ਧਾਰਵਾੜ ਵਿਚ ਕਰਵਾਇਆ ਜਾਵੇਗਾ ਅਤੇ ਇਸ ਦਾ ਆਯੋਜਨ ਕਰਨਾਟਕ ਸਰਕਾਰ ਦੇ ਸਹਿਯੋਗ ਨਾਲ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਂ ਦੀ ਮਮਤਾ 'ਤੇ ਸਮਾਜ ਦਾ ਕਲੰਕ ਭਾਰੀ, 20 ਸਾਲਾ ਕੁਆਰੀ ਮਾਂ ਨੇ ਨਵਜੰਮੇ ਬੱਚੇ ਨੂੰ ਛੱਤ ਤੋਂ ਸੁੱਟਿਆ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਦੋਂ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਂ ਇਸ ਤਿਉਹਾਰ ਦਾ ਉਦੇਸ਼ ਅੰਮ੍ਰਿਤ ਕਾਲ ਦੌਰਾਨ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਵਧਾਉਣਾ ਹੈ। ਇਸ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੇ ‘ਪੰਚ ਪ੍ਰਣ’ ਦੇ ਸੁਨੇਹੇ ਨੂੰ ਨੌਜਵਾਨਾਂ ਵਿਚ ਫੈਲਾਉਣ ਦਾ ਯਤਨ ਕੀਤਾ ਜਾਵੇਗਾ। ਅਨੁਰਾਗ ਠਾਕੁਰ ਨੇ ਇਹ ਵੀ ਕਿਹਾ ਕਿ ਭਾਰਤ ਇਸ ਸਾਲ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ, ਜੋ ਹਰ ਭਾਰਤੀ ਲਈ ਬਹੁਤ ਮਾਣ ਵਾਲੀ ਗੱਲ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜੀ-20 ਦੀਆਂ ਵਾਈ (ਯੂਥ)-20 ਗਤੀਵਿਧੀਆਂ ਲਈ ਦੇਸ਼ ਭਰ ਵਿੱਚ 'ਵਾਈ ਟਾਕਸ' ਕਰਵਾ ਰਿਹਾ ਹੈ। ਰਾਸ਼ਟਰੀ ਯੁਵਕ ਮਹਾ ਉਤਸਵ Y20 ਦੀ ਥੀਮ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰੇਗਾ ਅਤੇ ਦੇਸ਼ ਭਰ ਵਿਚ Y20 ਲਈ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਪ੍ਰਤੀਭਾਗੀ Y-20 ਦੇ ਸੰਦੇਸ਼ ਅਤੇ ਥੀਮ ਨੂੰ ਦੇਸ਼ ਦੇ ਹਰ ਹਿੱਸੇ ਤਕ ਲੈ ਕੇ ਜਾਣਗੇ। ਅਨੁਰਾਗ ਠਾਕੁਰ ਨੇ ਇਹ ਵੀ ਕਿਹਾ ਕਿ ਯੁਵਕ ਮਹਾਉਤਸਵ ਨੂੰ ਸਿਰਫ ਬਾਇਓਡੀਗ੍ਰੇਡੇਬਲ ਸਮੱਗਰੀ ਦੀ ਵਰਤੋਂ ਕਰਕੇ ਹਰਿਆਲੀ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਿਸ਼ਨ ਲਾਈਫ ਅਤੇ ਗ੍ਰੀਨ ਐਨਰਮਜੀ ਨੂੰ ਮੁੱਖ ਤੌਰ 'ਤੇ ਧਿਆਨ ਵਿਚ ਰੱਖਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਦਰਬਾਰ ਸਾਹਿਬ ਦੇ ਬਾਹਰ ਏਜੰਟ ਤੋਂ ਬਾਅਦ ਹੁਣ ਇਸ ਸ਼ਖ਼ਸ ਦੀ ਵੀਡੀਓ ਹੋ ਰਹੀ ਵਾਇਰਲ, ਦੁਕਾਨਦਾਰਾਂ ਕੀਤਾ ਪਰਦਾਫਾਸ਼
ਅਨੁਰਾਗ ਠਾਕੁਰ ਨੇ ਇਹ ਵੀ ਦੱਸਿਆ ਕਿ 15 ਜਨਵਰੀ ਨੂੰ ਸਵੇਰੇ 6 ਵਜੇ ਤੋਂ 8 ਵਜੇ ਤਕ ਕਰਨਾਟਕ ਦੇ 31 ਜ਼ਿਲ੍ਹਿਆਂ ਦੇ 5 ਲੱਖ ਲੋਕਾਂ ਨੂੰ ਸ਼ਾਮਲ ਕਰਨ ਲਈ ਯੋਗਾਥੌਨ ਦੀ ਵੀ ਯੋਜਨਾ ਬਣਾਈ ਗਈ ਹੈ। ਦੇਸ਼ ਭਰ ਵਿਚ ਤਿਉਹਾਰ ਦੇ ਦੌਰਾਨ ਨੌਜਵਾਨਾਂ ਦੀ ਭਾਗੀਦਾਰੀ ਨਾਲ ਵੱਡੀ ਗਿਣਤੀ ਵਿਚ ਸਰਗਰਮੀਆਂ ਕਰਵਾਈਆਂ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਸਾਬਕਾ ਰਾਸ਼ਟਰਪਤੀ ਕੋਵਿੰਦ ਨੂੰ ਮਿਲੇ ਅਮਿਤ ਸ਼ਾਹ
NEXT STORY