ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਗੁਜਰਾਤ ਦੌਰੇ ਦਾ ਦੂਜਾ ਦਿਨ ਹੈ। ਗੁਜਰਾਤ ਦੇ ਅਡਾਲਜ 'ਚ ਸਿੱਖਿਆ ਭਵਨ ਅਤੇ ਵਿਦਿਆਰਥੀ ਭਵਨ ਦਾ ਉਦਘਾਟਨ ਕਰਨ ਲਈ ਮੰਚ 'ਤੇ ਪਹੁੰਚੇ। ਇਸ ਦੌਰਾਨ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਦੇਖਣ ਲਈ ਸਾਰਿਆਂ ਦੀ ਨਜ਼ਰਾਂ ਮੰਚ 'ਤੇ ਟਿਕ ਗਈਆ। ਅਸਲ 'ਚ ਪ੍ਰੋਗਰਾਮ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਵੀ ਮੌਜੂਦ ਸੀ, ਜਿਨ੍ਹਾਂ ਨੂੰ ਪੀ. ਐੱਮ. ਮੋਦੀ ਆਪਣਾ 'ਰਾਜਨੀਤਿਕ ਗੁਰੂ' ਮੰਨਦੇ ਹਨ। ਜਿਵੇ ਹੀ ਪੀ. ਐੱਮ. ਮੋਦੀ ਹੱਥ ਮਿਲਾਉਂਦੇ ਹੋਏ ਉਨ੍ਹਾਂ ਦੇ ਨੇੜੇ ਆਏ ਤਾਂ ਉਨ੍ਹਾਂ ਨੇ ਇਕ ਦਮ ਝੁਕ ਕੇ ਕੇਸ਼ੂਭਾਈ ਪਟੇਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਇਸ ਸੰਬੰਧੀ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ, ਜਿਸ 'ਚ ਪੀ. ਐੱਮ. ਮੋਦੀ ਕੇਸ਼ੂਭਾਈ ਪਟੇਲ ਦੇ ਨੇੜੇ ਆ ਕੇ ਰੁਕ ਗਏ ਤਾਂ ਉਨ੍ਹਾਂ ਨਾਲ ਕੁਝ ਦੇਰ ਗੱਲਾਂ ਕਰਦੇ ਰਹੇ। ਦੱਸਿਆ ਜਾਂਦਾ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂ ਭਾਈ ਪਟੇਲ ਨਾਲ ਨਰਿੰਦਰ ਮੋਦੀ ਦਾ ਪੁਰਾਣਾ ਰਿਸ਼ਤਾ ਹੈ। ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਬਣੇ ਸੀ, ਤਾਂ ਚੋਣਾਂ ਜਿੱਤਣ ਤੋਂ ਬਾਅਦ ਕੇਸ਼ੂ ਭਾਈ ਦਾ ਆਸ਼ੀਰਵਾਦ ਲੈਣ ਜਾਂਦੇ ਸੀ।

ਜ਼ਿਕਰਯੋਗ ਹੈ ਕਿ ਸਾਲ 2001 'ਚ ਕੇਸ਼ੂ ਭਾਈ ਪਟੇਲ ਦੀ ਥਾਂ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਕਿਉਂਕਿ ਭੂਚਾਲ ਤੋਂ ਬਾਅਦ ਕੇਸ਼ੂਭਾਈ ਸਰਕਾਰ 'ਤੇ ਪ੍ਰਸ਼ਾਸ਼ਨਿਕ ਅਸਮਰੱਥਤਾ ਦੇ ਦੋਸ਼ ਲੱਗ ਰਹੇ ਸੀ। ਸੂਬੇ ਦੀ ਸਿਆਸਤ 'ਚ ਕੇਸ਼ੂ ਭਾਈ ਪਟੇਲ ਲਈ ਇਸ ਨੂੰ ਸਭ ਤੋਂ ਵੱਡਾ ਝਟਕਾ ਮੰਨਿਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ 'ਚ ਕੁੜੱਤਣ ਵੀ ਪੈਦਾ ਹੋਈ ਪਰ ਫਿਰ ਵੀ ਮੋਦੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸੀ। ਇਸ ਤੋਂ ਇਲਾਵਾ 1980 ਤੋਂ 2012 ਤੱਕ ਬੀ. ਜੇ. ਪੀ. ਦਾ ਹਿੱਸਾ ਸੀ ਪਰ 2012 'ਚ ਬੀ. ਜੇ. ਪੀ. ਤੋਂ ਵੱਖ ਹੋ ਕੇ ਉਨ੍ਹਾਂ ਨੇ ਗੁਜਰਾਤ ਪਰਿਵਰਤਨ ਪਾਰਟੀ ਬਣਾਈ ਸੀ।
ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਦੱਸ ਦਿੱਤਾ ਹੈ, ਨਾ ਸੁਧਰੇ ਤਾਂ ਕੀ ਹੋਵੇਗਾ ਹਸ਼ਰ : ਮੋਦੀ
NEXT STORY