ਅਹਿਮਦਾਬਾਦ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਮਾਰਚ ਤੋਂ ਦੋ ਦਿਨਾਂ ਲਈ ਗੁਜਰਾਤ 'ਚ ਦੌਰਾ ਕਰਨਗੇ। ਇਸ ਦੌਰੇ ਦੌਰਾਨ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ ਅਤੇ ਇੱਕ ਮੰਦਰ ਦੀ ਇਮਾਰਤ ਦੀ ਨੀਂਹ ਪੱਥਰ ਵੀ ਰੱਖਣਗੇ। ਗੁਜਰਾਤ ਦੇ ਮੁੱਖ ਸਕੱਤਰ ਜੇ. ਐਨ. ਸਿੰਘ ਨੇ ਦੱਸਿਆ ਹੈ ਕਿ 4 ਮਾਰਚ ਨੂੰ ਮੋਦੀ ਸਮੁੰਦਰੀ ਪਾਣੀ ਨੂੰ ਪੇਜਲ 'ਚ ਤਬਦੀਲ ਕਰਨ ਸੰਬੰਧੀ ਇਕ ਨਾਨ-ਸਿਲਟਿੰਗ ਪਲਾਂਟ ਦਾ ਵੀ ਨੀਂਹ ਪੱਥਰ ਰੱਖਣ ਲਈ ਜਾਮਨਗਰ 'ਚ ਜਾਣਗੇ।
ਰਿਪੋਰਟ ਮੁਤਾਬਕ ਜਾਮਨਗਰ 'ਤੋਂ ਮੋਦੀ ਸਰਕਾਰ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਲਈ ਜਾਣਗੇ। ਉਸੇ ਦਿਨ ਉਹ ਅਹਿਮਦਾਬਾਦ 'ਚ ਨਵੇਂ ਬਣਾਏ ਸਿਵਲ ਹਸਪਤਾਲ ਦਾ ਉਦਘਾਟਨ ਵੀ ਕਰਨਗੇ। ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮੁਤਾਬਕ ਮੋਦੀ ਸ਼ਹਿਰ ਦੇ ਬਾਹਰ 1000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਕ ਵਿਸ਼ਾਲ ਮੰਦਰ ਦੀ ਇਮਾਰਤ 'ਵਿਸ਼ਵ ਉਮਿਆ ਧਾਮ' ਦਾ ਵੀ ਉਦਘਾਟਨ ਕਰਨਗੇ। ਇਹ ਮੰਦਰ ਕੜਵਾ ਪਾਟੀਦਾਰ ਸਮੁਦਾਇ ਦੀ ਦੇਵੀ ਮਾਂ ਉਮਿਆ ਨੂੰ ਸਮਰਪਿਤ ਹੈ। 5 ਮਾਰਚ ਨੂੰ ਮੋਦੀ ਲੇਓਵਾ ਪਾਟੀਦਾਰਾਂ ਦੀ ਦੇਵੀ ਮਾਂ ਅੰਨਾਪੂਰਨ ਨੂੰ ਸਮਰਪਿਤ ਨਵੇ ਬਣੇ ਮੰਦਰ 'ਚ ਜਾਣਗੇ। ਇਹ ਮੰਦਰ ਗਾਂਧੀਨਗਰ ਜ਼ਿਲੇ ਦੇ ਅਦਲਾਜ ਪਿੰਡ ਦੇ ਨੇੜੇ ਹੈ ਅਤੇ ਉਸ ਦਾ ਨਾਂ 'ਅੰਨਪੂਰਨ ਧਾਮ' ਹੈ।
ਅਭਿਨੰਦਨ ਦੇ 'ਮਹਾ ਅਭਿਨੰਦਨ' ਲਈ ਪੂਰਾ ਹਿੰਦੁਸਤਾਨ ਉਮੜਿਆ ਵਾਹਗਾ ਬਾਰਡਰ 'ਤੇ (ਵੀਡੀਓ)
NEXT STORY