ਨੈਸ਼ਨਲ ਡੈਸਕ/ਮਾਸਕੋ-ਰੂਸ-ਯੂਕ੍ਰੇਨ ਦਰਮਿਆਨ ਜੰਗ ਜਾਰੀ ਦਾ ਅੱਜ 7ਵਾਂ ਦਿਨ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਕਾਰਨ ਇਸ ਪੂਰਬੀ ਯੂਰਪੀਅਨ ਦੇਸ਼ 'ਚ ਹਾਲਾਤ ਵਿਗੜ ਗਏ ਹਨ। ਖਾਸਤੌਰ 'ਤੇ ਖਾਰਕੀਵ 'ਤੇ ਹਮਲੇ ਤੇਜ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ :ਯੂਕ੍ਰੇਨ 'ਚ ਗੋਲੀਬਾਰੀ 'ਚ ਸਾਡਾ ਇਕ ਨਾਗਰਿਕ ਜ਼ਖਮੀ ਹੋਇਆ : ਚੀਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੀ.ਐੱਮ. ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰ ਰੂਸ-ਯੂਕ੍ਰੇਨ ਦਰਮਿਆਨ 'ਹਿੰਸਾ ਨੂੰ ਤੁਰੰਤ ਬੰਦ ਕਰਨ' ਦੀ ਅਪੀਲ ਕੀਤੀ ਸੀ। ਪੁਤਿਨ ਨਾਲ ਪੀ.ਐੱਮ. ਮੋਦੀ ਦੀ ਫੋਨ 'ਤੇ ਗੱਲਬਾਤ 'ਚ ਭਾਰਤੀਆਂ ਦੀ ਸੁਰੱਖਿਆ 'ਤੇ ਵੀ ਚਰਚਾ ਹੋਈ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਜੰਗ ਨਾਲ ਨਹੀਂ ਗੱਲਬਾਤ ਕਰਨ ਨਾਲ ਹੀ ਹੱਲ ਨਿਕਲੇਗਾ। ਮੋਦੀ ਨੇ ਪੁਤਿਨ ਨੂੰ ਕਿਹਾ ਕਿ ਨਾਟੋ-ਰੂਸ ਗੱਲਬਾਤ ਕਰ ਰਸਤਾ ਕੱਢੇ।
ਇਹ ਵੀ ਪੜ੍ਹੋ : ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ
ਉਥੇ, ਰੂਸ ਨਾਲ ਘਮਾਸਾਨ ਜੰਗ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਡੀਮੀਰ ਜ਼ੇਲੇਂਸਕੀ ਨੇ ਪੀ.ਐੱਮ. ਮੋਦੀ ਨੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਪੀ.ਐੱਮ. ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ ਸਿਆਸੀ ਸਮਰਥਨ ਮੰਗਿਆ ਸੀ। ਜ਼ੇਲੇਂਸਕੀ ਨੇ ਜੰਗ 'ਚ ਇਕ ਲੱਖ ਤੋਂ ਜ਼ਿਆਦਾ ਫੌਜੀਆਂ ਨਾਲ ਰੂਸੀ ਫੌਜ ਦੇ ਹਮਲੇ 'ਚ ਪੀ.ਐੱਮ. ਮੋਦੀ ਨੂੰ ਦੱਸਿਆ ਸੀ।
ਇਹ ਵੀ ਪੜ੍ਹੋ : ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਗੋਲੀਬਾਰੀ 'ਚ ਸਾਡਾ ਇਕ ਨਾਗਰਿਕ ਜ਼ਖਮੀ ਹੋਇਆ : ਚੀਨ
NEXT STORY