ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮ ਕਰੀਬ 7 ਵਜੇ ਉਜੈਨ 'ਚ ਮਹਾਕਾਲ ਲੋਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਹਾਕਾਲੇਸ਼ਵਰ 'ਚ ਜਯੋਤਿਰਲਿੰਗ ਦੀ ਪੂਜਾ ਕੀਤੀ। ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸਿੱਧੇ ਕਾਰੀਡੋਰ ਵਾਲੀ ਥਾਂ 'ਤੇ ਪਹੁੰਚੇ ਅਤੇ ਰਿਮੋਟ ਦਾ ਬਟਨ ਦਬਾ ਕੇ ਮਹਾਕਾਲ ਲੋਕ ਕਾਰੀਡੋਰ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ : ਸਰਹੱਦ ਪਾਰ : ਪਾਕਿਸਤਾਨ ਸਿੱਖ ਸੰਗਠਨਾਂ ਨੇ ਲਾਹੌਰ ਦੇ ਗੁਰਦੁਆਰਿਆਂ ’ਤੇ ਹੋ ਰਹੇ ਕਬਜ਼ਿਆਂ ’ਤੇ ਪ੍ਰਗਟਾਈ ਚਿੰਤਾ
ਮੰਦਰ ਦੇ ਚਾਰ ਪੁਜਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰੀਬ ਅੱਧੇ ਘੰਟੇ ਤੱਕ ਭਗਵਾਨ ਮਹਾਕਾਲੇਸ਼ਵਰ ਦੀ ਪੂਜਾ ਕਰਵਾਈ। ਜਾਪ ਅਤੇ ਪੂਜਾ ਦੇ ਵਿਚਕਾਰ ਮੋਦੀ ਨੇ ਮੰਦਰ 'ਚ ਅਧਿਆਤਮਕ ਅਭਿਆਸ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਮਾਲਾ ਅਤੇ ਬਿਲਵ ਦੇ ਪੱਤੇ ਵੀ ਸਨ, ਜੋ ਭਗਵਾਨ ਸ਼ਿਵ ਨੂੰ ਬਹੁਤ ਪਿਆਰੇ ਮੰਨੇ ਜਾਂਦੇ ਹਨ। ਮੋਦੀ ਕਰੀਬ 10 ਮਿੰਟ ਤੱਕ ਸ਼ਿਵਲਿੰਗ ਦੇ ਪਿੱਛੇ ਬੈਠ ਧਿਆਨ ਦੀ ਮੁਦਰਾ 'ਚ ਸਮਾਧੀ 'ਚ ਲੀਨ ਰਹੇ। ਇਸ ਤੋਂ ਬਾਅਦ ਉਨ੍ਹਾਂ ਦੇ ਵਿਸ਼ੇਸ਼ ਰੱਖੜੀ ਸੂਤਰ ਬੰਨ੍ਹਿਆ ਗਿਆ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਵੱਲੋਂ ਐਸ.ਟੀ.ਸੀ. ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ
ਪਵਿੱਤਰ ਅਸਥਾਨ ਤੋਂ ਬਾਹਰ ਆਉਣ ਤੋਂ ਬਾਅਦ, ਮੋਦੀ ਨੇ ਮਹਾਦੇਵ ਦੇ ਚਹੇਤੇ 'ਨੰਦੀਸ਼ਵਰ ਭਗਵਾਨ' ਦੇ ਕੋਲ ਬੈਠ ਕੇ ਸਿਮਰਨ ਕੀਤਾ। ਉਸ ਨੇ ਨੰਦੀਸ਼ਵਰ ਭਗਵਾਨ ਕੋਲ ਕਰੀਬ ਪੰਜ ਮਿੰਟ ਤੱਕ ਸਿਮਰਨ ਵੀ ਕੀਤਾ। ਮਹਾਕਾਲੇਸ਼ਵਰ ਮੰਦਰ 'ਚ ਸ਼ਾਮ ਤੋਂ ਬਾਅਦ ਜਲਾਭਿਸ਼ੇਕ ਨਹੀਂ ਕੀਤਾ ਜਾਂਦਾ। ਅਜਿਹੇ 'ਚ ਪ੍ਰਧਾਨ ਮੰਤਰੀ ਨੇ ਪਰੰਪਰਾ ਦੇ ਮੁਤਾਬਕ ਸਿਰਫ਼ ਵਿਸ਼ੇਸ਼ ਪੂਜਾ ਕੀਤੀ।
ਬਜ਼ੁਰਗ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟਣ ਵਾਲਾ ਗ੍ਰਿਫ਼ਤਾਰ, ਬੀਬੀ ਦੀ ਮੌਤ
NEXT STORY