ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਵੇਰੇ 9.30 ਮਿੰਟ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਦੀਨਦਿਆਲ ਅੰਤੋਦਿਆ ਯੋਜਨਾ ਰਾਸ਼ਟਰੀ ਦਿਹਾਤੀ ਰੁਜ਼ਗਾਰ ਮਿਸ਼ਨ (ਡੀ.ਏ.ਵਾਈ-ਐੱਨ.ਆਰ.ਐੈੱਲ.ਐੈੱਮ.), ਡੀ.ਡੀ.ਯੂ.-ਜੇ.ਕੇ.ਵਾਈ. ਅਤੇ ਆਰ.ਐੈੱਸ.ਈ.ਟੀ.ਆਈ. ਤਹਿਤ ਕੰਮ ਕਰ ਰਹੀਆਂ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਸਿੱਧੀ ਗੱਲਬਾਤ ਕੀਤੀ। ਪੀ.ਐੈੱਮ. ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਦਾ ਮਤਲਬ ਹੈ ਉਨ੍ਹਾਂ ਨੂੰ ਬਰਾਬਰੀ ਦਾ ਮੌਕਾ ਦੇਣਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ 'ਚ ਤਾਕਤ ਹੈ ਅਤੇ ਉਨ੍ਹਾਂ 'ਚ ਸਫਲਤਾ ਲਈ ਕੁਝ ਕਰਨ ਦੀ ਸ਼ਕਤੀ ਹੈ। ਉਹ ਪਰਿਵਾਰ, ਸਮਾਜ ਅਤੇ ਦੇਸ਼ ਦਾ ਵੀ ਖਿਆਲ ਰੱਖਦੀਆਂ ਹਨ ਅਤੇ ਚੰਗਾ ਸਮਾਂ ਮੈਨੇਜਮੈਂਟ ਕਰਦੀਆਂ ਹਨ।
ਪੀ.ਐੈੱਮ. ਮੋਦੀ ਨੇ ਕਿਹਾ ਹੈ ਕਿ ਛੱਤੀਸਗੜ੍ਹ ਦੇ 22 ਜ਼ਿਲਿਆਂ 'ਚ 122 ਵੱਡੇ ਬਾਜ਼ਾਰ ਆਊਟਲੈਟ ਬਣਾਏ ਗਏ ਹਨ, ਜਿਥੇ ਸਵੈ ਸਹਾਇਤਾ ਸਮੂਹਾਂ ਦੇ 200 ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵੇਚੇ ਜਾਂਦੇ ਹਨ।
ਪੀ.ਐੈੱਮ. ਮੋਦੀ ਨੇ ਕਿਹਾ ਕਿ ਦੀਨਦਿਆਲ ਅੰਤੋਦਿਆ ਯੋਜਨਾ ਤਹਿਤ ਦਿਹਾਤੀ ਨੌਜਵਾਨਾਂ ਦੇ ਹੁਨਰ ਵਿਕਾਸ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ, ਦੋਵਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਦੇਸ਼ ਦੇ ਨੌਜਵਾਨ ਆਪਣੀ ਇੱਛਾ ਨਾਲ ਅੱਗੇ ਵਧ ਸਕਣ।
ਪੀ.ਐੈੱਮ. ਮੋਦੀ ਨੇ ਕਿਹਾ ਕਿ ਇਸ ਯੋਜਨਾ ਨੂੰ ਸਾਰੇ ਰਾਜਾਂ 'ਚ ਸ਼ੁਰੂ ਕੀਤਾ ਜਾ ਚੁੱਕਿਆ ਹੈ। ਮੈਂ ਸਾਰੇ ਰਾਜਾਂ ਅਤੇ ਉਥੇ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਯੋਜਨਾ ਨੂੰ ਲੱਖਾਂ-ਕਰੋੜਾਂ ਮਹਿਲਾਵਾਂ ਤੱਕ ਪਹੁੰਚਾ ਕੇ ਉਨ੍ਹਾਂ ਦੀ ਜ਼ਿੰਦਗੀ 'ਚ ਸੁਧਾਰ ਲਿਆਉਣ ਦਾ ਕੰਮ ਕੀਤਾ ਹੈ।
ਨਾਸ਼ਤੇ ਤੋਂ ਬਾਅਦ ਹੁਣ ਡਿਨਰ 'ਤੇ ਨਿਤੀਸ਼ ਨਾਲ ਮੁਲਾਕਾਤ ਕਰਨਗੇ ਸ਼ਾਹ
NEXT STORY