ਅਯੁੱਧਿਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਕੰਪਲੈਕਸ 'ਚ ਕੁਬੇਰ ਟੀਲਾ ਪਹੁੰਚ ਕੇ ਸ਼ਿਵ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਜਟਾਯੂ ਦੀ ਮੂਰਤੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼ਿਵਲਿੰਗ ਦਾ ਜਲਾਅਭਿਸ਼ੇਕ ਕੀਤਾ ਅਤੇ ਮੰਦਰ ਦੀ ਪਰਿਕ੍ਰਮਾ ਵੀ ਕੀਤੀ. ਰਾਮ ਮੰਦਰ ਦਾ ਨਿਰਮਾਣ ਕਰਵਾ ਰਹੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵਲੋਂ ਰਾਮ ਜਨਮਭੂਮੀ ਕੰਪਲੈਕਸ 'ਚ ਕੁਬੇਰ ਟੀਲਾ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਦਾ ਵੀ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ PM ਮੋਦੀ ਨੇ ਤੋੜਿਆ ਆਪਣਾ 11 ਦਿਨ ਦਾ ਵਰਤ
ਬਾਅਦ 'ਚ ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੇ ਕੰਪਲੈਕਸ 'ਚ ਜਟਾਯੂ ਦੀ ਇਕ ਮੂਰਤੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਸ਼ਾਮਲ ਮਜ਼ਦੂਰਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਜਟਾਯੂ ਰਾਮਾਇਣ ਦੇ ਇਕ ਪ੍ਰਸਿੱਧ ਗਰੂੜ ਪਾਤਰ ਹਨ। ਜਦੋਂ ਰਾਵਣ ਸੀਤਾ ਦਾ ਹਰਨ ਕਰ ਕੇ ਲੰਕਾ ਲਿਜਾ ਰਿਹਾ ਸੀ ਤਾਂ ਜਟਾਯੂ ਨੇ ਸੀਤਾ ਨੂੰ ਰਾਵਣ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਰਾਵਣ ਨੇ ਉਨ੍ਹਾਂ ਦੇ ਖੰਭ ਕੱਟ ਦਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ
NEXT STORY