ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ 'ਚ ਲਗਾਤਾਰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਜਾਣ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ 'ਤੇ ਚੁੱਪੀ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਇਸ ਜ਼ਹਿਰ ਨੂੰ ਜਿਹੜੀਆਂ ਬੰਦਰਗਾਹਾਂ 'ਚ ਫੜਿਆ ਗਿਆ ਹੈ, ਉਨ੍ਹਾਂ ਦੇ ਮਾਲਕਾਂ ਤੋਂ ਪੁੱਛ-ਗਿੱਛ ਕਿਉਂ ਨਹੀਂ ਕੀਤੀ ਜਾ ਰਹੀ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਗੁਜਰਾਤ 'ਚ ਡਰੱਗ ਦਾ ਕਾਰੋਬਾਰ ਆਸਾਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜੀ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ।''
ਉਨ੍ਹਾਂ ਨੇ ਸ਼੍ਰੀ ਮੋਦੀ ਤੋਂ ਸਵਾਲ ਕੀਤਾ,''ਗੁਜਰਾਤ 'ਚ ਹਜ਼ਾਰਾਂ ਕਰੋੜ ਦੀ ਡਰੱਗ ਪਹੁੰਚ ਰਹੀ ਹੈ। ਗਾਂਧੀ-ਪਟੇਲ ਦੀ ਪਵਿੱਤਰ ਜ਼ਮੀਨ 'ਤੇ ਇਹ ਜ਼ਹਿਰ ਕੌਣ ਫੈਲਾ ਰਿਹਾ ਹੈ। ਵਾਰ-ਵਾਰ ਡਰੱਗ ਬਰਾਮਦ ਹੋਣ ਦੇ ਬਾਵਜੂਦ, ਪੋਰਟ ਦੇ ਮਾਲਕ ਤੋਂ ਹੁਣ ਤੱਕ ਕੋਈ ਪੁੱਛ-ਗਿੱਛ ਕਿਉਂ ਨਹੀਂ ਹੋਈ। ਗੁਜਰਾਤ 'ਚ ਡਰੱਗ ਕਾਰਟੇਲ ਚਲਾ ਰਹੇ 'ਨਾਰਕੋਸ' ਨੂੰ ਐੱਨ.ਸੀ.ਬੀ. ਅਤੇ ਹੋਰ ਸਰਕਾਰੀ ਏਜੰਸੀਆਂ ਹੁਣ ਤੱਕ ਕਿਉਂ ਨਹੀਂ ਫੜ ਸਕੀਆਂ।'' ਰਾਹੁਲ ਗਾਂਧੀ ਨੇ ਡਰੱਗ ਦੇ ਇਸ ਕਾਰੋਬਾਰ ਨੂੰ ਰਾਜਨੀਤਕ ਸੁਰੱਖਿਆ ਮਿਲੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਅਤੇ ਕਿਹਾ,''ਕੇਂਦਰ ਅਤੇ ਗੁਜਰਾਤ ਦੀ ਸਰਕਾਰ 'ਚ ਬੈਠੇ ਉਹ ਕਿਹੜੇ ਲੋਕ ਹਨ, ਜੋ ਮਾਫ਼ੀਆ 'ਦੋਸਤਾਂ' ਨੂੰ ਸੁਰੱਖਿਆ ਦੇ ਰਹੇ ਹਨ। ਪ੍ਰਧਾਨ ਮੰਤਰੀ ਜੀ, ਕਦੋਂ ਤੱਕ ਚੁੱਪ ਰਹਿਣਗੇ, ਜਵਾਬ ਤਾਂ ਦੇਣਾ ਹੀ ਪਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਰਵਿੰਦ ਕੇਜਰੀਵਾਲ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY