ਲਖਨਊ - ਮਸ਼ਹੂਰ ਕਵੀ ਮੁਨੱਵਰ ਰਾਣਾ ਦੀਆਂ ਮੁਸ਼ਕਲਾਂ ਅਜੇ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਸਨ ਕਿ ਹੁਣ ਉਨ੍ਹਾਂ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਆਪਣੇ 'ਤੇ ਫਾਇਰਿੰਗ ਕਰਵਾਉਣ ਦੇ ਸੰਬੰਧ ਵਿੱਚ ਥਾਣਾ ਕੋਤਵਾਲੀ, ਰਾਏਬਰੇਲੀ ਵਿੱਚ ਦਰਜ ਮੁਕੱਦਮਾ ਦੋਸ਼ ਗਿਣਤੀ 364/21 ਨਾਲ ਸਬੰਧਤ ਲੋੜਿੰਦੇ ਮੁਲਜ਼ਮ ਤਬਰੇਜ ਰਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਤਬਰੇਜ ਨੂੰ ਲਖਨਊ ਵਾਲੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ। ਰਾਏਬਰੇਲੀ ਪੁਲਸ ਨੇ ਤਬਰੇਜ ਨੂੰ ਲਖਨਊ ਦੇ ਲਾਲਕੁਆਂ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਤਬਰੇਜ 'ਤੇ ਖੁਦ 'ਤੇ ਫਾਇਰਿੰਗ ਕਰਵਾਉਣ ਦਾ ਦੋਸ਼ ਹੈ।
ਉਥੇ ਹੀ ਜਾਂਚ ਦੌਰਾਨ ਰਾਏਬਰੇਲੀ ਪੁਲਸ ਨੂੰ ਤਬਰੇਜ ਰਾਣਾ ਦੇ ਨਿਸ਼ਾਨਾ ਲਗਾਉਂਦੇ ਹੋਏ ਕਈ ਵੀਡੀਓ ਮਿਲੇ ਹਨ। ਤਬਰੇਜ ਨੇ ਇਹ ਵੀਡੀਓ ਫ਼ਾਰਮ ਹਾਉਸ 'ਤੇ ਨਿਸ਼ਾਨਾ ਲਗਾਉਂਦੇ ਹੋਏ ਬਣਵਾਏ ਸਨ। ਪੁਲਸ ਮੁਤਾਬਲ ਇਹ ਵੀਡੀਓ ਤਬਰੇਜ ਨੇ ਰਾਏਬਰੇਲੀ ਦੇ ਆਪਣੇ ਫ਼ਾਰਮ ਹਾਉਸ 'ਤੇ ਫਾਇਰਿੰਗ ਕਰਵਾਉਣ ਤੋਂ ਪਹਿਲਾਂ ਬਣਵਾਇਆ ਸੀ।
ਇਹ ਵੀ ਪੜ੍ਹੋ - ਬਿਹਾਰ 'ਚ ਟਲਿਆ ਵੱਡਾ ਹਾਦਸਾ : ਚਿਨੂਕ ਹੈਲੀਕਾਪਟਰ ਦੀ ਖੇਤ 'ਚ ਹੋਈ ਐਮਰਜੈਂਸੀ ਲੈਂਡਿੰਗ
ਪੁਲਸ ਨੇ ਇੰਝ ਕੀਤਾ ਸੀ ਖੁਲਾਸਾ
ਮੁਨੱਵਰ ਰਾਣਾ ਦਾ ਪਰਿਵਾਰ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਿਹਾ ਸੀ ਪਰ ਇਸ ਦੇ ਕੁੱਝ ਹੀ ਘੰਟੇ ਬਾਅਦ ਰਾਏਬਰੇਲੀ ਪੁਲਸ ਨੇ ਤਬਰੇਜ ਰਾਣਾ 'ਤੇ ਹੋਏ ਹਮਲੇ ਦਾ ਖੁਲਾਸਾ ਕਰ ਦਿੱਤਾ। ਖੁਲਾਸਾ ਵੀ ਹੈਰਾਨ ਕਰਨ ਵਾਲਾ ਸੀ। ਰਾਏਬਰੇਲੀ ਪੁਲਸ ਨੇ ਦੱਸਿਆ ਕਿ ਮੁਨੱਵਰ ਰਾਣਾ ਦੇ ਬੇਟੇ ਤਬਰੇਜ 'ਤੇ 28 ਜੂਨ ਨੂੰ ਰਾਏਬਰੇਲੀ ਸ਼ਹਿਰ ਕੋਤਵਾਲੀ ਇਲਾਕੇ ਵਿੱਚ ਸ਼ਾਮ 5:30 ਵਜੇ ਫਾਇਰਿੰਗ ਹੋਈ ਸੀ।
ਇਹ ਵੀ ਪੜ੍ਹੋ - ਕੇਰਲ 'ਚ ਫਟਿਆ ਕੋਰੋਨਾ ਬੰਬ, ਪਿਛਲੇ 24 ਘੰਟਿਆਂ 'ਚ ਆਏ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਇਸ ਘਟਨਾ ਵਿੱਚ ਸ਼ਾਮਲ 2 ਸ਼ੂਟਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਹਲੀਮ, ਸੁਲਤਾਨ, ਸਤੇਂਦਰ ਤਿਵਾੜੀ ਅਤੇ ਸ਼ੁਭਮ ਸਰਕਾਰ ਨੇ ਪੁੱਛਗਿੱਛ ਵਿੱਚ ਕਬੂਲ ਕੀਤਾ ਹੈ ਕਿ ਇਹ ਗੋਲੀਕਾਂਡ ਖੁਦ ਤਬਰੇਜ ਰਾਣਾ ਨੇ ਕਰਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ
NEXT STORY