ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ 'ਚ ਬੁੱਧਵਾਰ ਦੁਪਹਿਰ ਪੁਲਸ ਮੁਕਾਬਲੇ ਵਿਚ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਮੁਹੰਮਦ ਫੁਰਕਾਨ ਮਾਰਿਆ ਗਿਆ। ਪੁਲਸ ਅਨੁਸਾਰ, ਝਿੰਝਾਨਾ ਖੇਤਰ ਦੇ ਪਿੰਡ ਰੰਗਾਨਾ ਦੇ ਜੰਗਲਾਂ ਵਿਚ ਹੋਏ ਮੁਕਾਬਲੇ ਦੌਰਾਨ ਬਦਮਾਸ਼ ਨੇ ਪੁਲਸ ਟੀਮ ’ਤੇ ਕਾਰਬਾਈਨ ਅਤੇ ਪਿਸਤੌਲ ਨਾਲ ਕਈ ਰੌਂਦ ਫਾਇਰਿੰਗ ਕੀਤੀ, ਜਿਸ ਵਿਚ ਇਕ ਸਿਪਾਹੀ ਜ਼ਖ਼ਮੀ ਹੋ ਗਿਆ।
ਪੁਲਸ ਅਨੁਸਾਰ, ਫੁਰਕਾਨ ਲੱਗਭਗ 4 ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਉਸ ’ਤੇ ਕਤਲ, ਲੁੱਟ, ਰੰਗਦਾਰੀ ਸਮੇਤ ਲੱਗਭਗ 30 ਮਾਮਲੇ ਦਰਜ ਸਨ। ਸਾਲ 2013 ਵਿਚ ਕੈਰਾਨਾ ਵਿਚ ਵਪਾਰੀ ਨੇਤਾ ਵਿਨੋਦ ਸਿੰਘਲ ਦੇ ਕਤਲ ਵਿਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ।
ਪੁਲਸ ਮੁਤਾਬਕ, ਫੁਰਕਾਨ ਮੁਕੀਮ ਕਾਲਾ ਗੈਂਗ ਦਾ ਸਰਗਰਮ ਮੈਂਬਰ ਸੀ। ਸਾਲ 2016 ਵਿਚ ਕੈਰਾਨਾ ਵਿਚ ਵਪਾਰੀਆਂ ਦੇ ਕਤਲ ਅਤੇ ਕਥਿਤ ਪਲਾਇਨ ਦੇ ਮਾਮਲਿਆਂ ਵਿਚ ਵੀ ਉਸ ਦਾ ਨਾਂ ਚਰਚਾ ਵਿਚ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਜ਼ਿਲਾ ਹੈੱਡਕੁਆਰਟਰ ਤੋਂ ਲੱਗਭਗ 16 ਕਿਲੋਮੀਟਰ ਦੂਰ ਝਿੰਝਾਨਾ ਖੇਤਰ ਦੇ ਰੰਗਾਨਾ ਪਿੰਡ ਦੇ ਜੰਗਲਾਂ ਵਿਚ ਦੁਪਹਿਰ ਲੱਗਭਗ 3 ਵਜੇ ਹੋਇਆ। ਪੁਲਸ ਨੇ ਮੌਕੇ ਤੋਂ ਹਥਿਆਰ ਬਰਾਮਦ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
OP Sindoor ਦੇ ਚੌਥੇ ਦਿਨ ਹੀ ਜੰਗਬੰਦੀ ਦੀ ਅਪੀਲ ਕਰਨ ਲੱਗਾ ਸੀ ਪਾਕਿ ! ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ
NEXT STORY