ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸ਼ਹਿਰ ਦੇ ਕੰਝਾਵਲਾ ਇਲਾਕੇ 'ਚ ਕਾਰ ਨਾਲ ਕੁੜੀ ਨੂੰ ਟੱਕਰ ਮਾਰਨ ਤੋਂ ਬਾਅਦ ਵਾਹਨ ਨਾਲ ਘੜੀਸਣ ਨਾਲ ਹੋਈ ਮੌਤ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੋਸ਼ੀ ਦੀ ਪਛਾਣ ਆਸ਼ੂਤੋਸ਼ ਵਜੋਂ ਕੀਤੀ ਹੈ। ਉਹ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ 6ਵਾਂ ਵਿਅਕਤੀ ਹੈ। ਵਿਸ਼ੇਸ਼ ਪੁਲਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਕਿਹਾ,''ਸੁਲਤਾਨਪੁਰੀ ਮਾਮਲੇ 'ਚ 6ਵੇਂ ਦੋਸ਼ੀ ਆਸ਼ੂਤੋਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪੁਲਸ ਨੂੰ ਗਲਤ ਜਾਣਕਾਰੀ ਦਿੱਤੀ ਸੀ। ਅੱਗੇ ਦੀ ਜਾਂਚ ਚੱਲ ਰਹੀ ਹੈ।''
ਇਹ ਵੀ ਪੜ੍ਹੋ : ਕੰਝਾਵਲਾ ਕੇਸ 'ਚ ਦਿੱਲੀ ਪੁਲਸ ਦੇ ਸਪੈਸ਼ਲ ਪੁਲਸ ਕਮਿਸ਼ਨਰ ਨੇ ਕੀਤਾ ਵੱਡਾ ਖ਼ੁਲਾਸਾ
ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 5 ਦੋਸ਼ੀਆਂ ਨੇ ਆਸ਼ੂਤੋਸ਼ ਤੋਂ ਕਾਰ ਲਈ ਸੀ। ਵੀਰਵਾਰ ਨੂੰ ਪੁਲਸ ਨੇ ਕਿਹਾ ਸੀ ਕਿ ਉਹ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜੋ 5 ਦੋਸ਼ੀਆਂ ਨੂੰ ਬਚਾਉਣ 'ਚ ਸ਼ਾਮਲ ਸਨ। ਇਸ ਮਾਮਲੇ 'ਚ ਪੁਲਸ ਨੇ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਤੇ ਕਾਲ ਡਿਟੇਲ ਦੇ ਰਿਕਾਰਡ ਦੇ ਆਧਾਰ 'ਤੇ ਪੁਲਸ ਨੂੰ 2 ਹੋਰ ਲੋਕਾਂ- ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਦੀ ਸ਼ਮੂਲੀਅਤ ਬਾਰੇ ਪਤਾ ਲੱਗਾ ਸੀ, ਜੋ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅੰਕੁਸ਼ ਖੰਨਾ ਦੋਸ਼ੀ ਅਮਿਤ ਖੰਨਾ ਦਾ ਭਰਾ ਹੈ। ਅਮਿਤ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਉਸ ਨੇ ਅੰਕੁਸ਼ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਤਾਂ ਉਸ ਦੇ ਭਰਾ ਨੇ ਦੀਪਕ ਨੂੰ ਪੁਲਸ ਨੂੰ ਇਹ ਦੱਸਣ ਲਈ ਰਾਜ਼ੀ ਕੀਤਾ ਸੀ ਕਿ ਉਹ ਹਾਦਸੇ ਦੇ ਦਿਨ ਗੱਡੀ ਚੱਲਾ ਰਿਹਾ ਸੀ। ਦੀਪਕ ਗ੍ਰਾਮੀਣ ਸੇਵਾ ਚਲਾਉਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...
NEXT STORY