ਕੋਝੀਕੋਡ (ਕੇਰਲ) : ਕੇਰਲ ਦੇ ਕੋਝੀਕੋਡ ਜ਼ਿਲ੍ਹੇ ਦੇ ਕੋਇਲੈਂਡੀ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਪੁਲਸ ਬੱਸ ਦੇ ਕੰਟੇਨਰ ਲਾਰੀ ਨਾਲ ਟਕਰਾ ਜਾਣ ਕਾਰਨ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਪੁਲਸ ਮੁਲਾਜ਼ਮਾਂ ਸਮੇਤ ਕੁੱਲ 32 ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲਸ ਦੇ ਅਨੁਸਾਰ, ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ ਮਾਲਾਬਾਰ ਸਪੈਸ਼ਲ ਪੁਲਸ (ਐਮਐਸਪੀ) ਦੇ ਮੁਲਾਜ਼ਮ ਸਵਾਰ ਸਨ, ਜੋ ਚੋਣ ਡਿਊਟੀ ਪੂਰੀ ਕਰਕੇ ਰਾਤ ਕਰੀਬ 12:30 ਵਜੇ ਆਪਣੇ ਕੈਂਪ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਕੋਇਲੈਂਡੀ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਉਸ ਸਮੇਂ ਵਾਪਰਿਆ, ਜਦੋਂ ਇੱਕ ਪੁਲਸ ਬੱਸ ਦੀ ਕੰਟੇਨਰ ਲਾਰੀ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਪੁਲਸ ਮੁਲਾਜ਼ਮਾਂ ਸਣੇ 32 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਇਲਾਜ ਤੋਂ ਬਾਅਦ ਉਕਤ ਜ਼ਖ਼ਮੀਆਂ ਨੂੰ ਛੁੱਟੀ ਦੇ ਦਿੱਤੀ ਗਈ। ਜ਼ਖਮੀਆਂ ਵਿੱਚ 27 ਪੁਲਸ ਕਰਮਚਾਰੀ ਅਤੇ ਪੰਜ ਹੋਰ ਸ਼ਾਮਲ ਹਨ, ਜੋ ਬੱਸ ਅਤੇ ਕੰਟੇਨਰ ਲਾਰੀ ਦੇ ਕਰਮਚਾਰੀ ਸਨ। ਪੁਲਸ ਦੇ ਅਨੁਸਾਰ, ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਤੇ ਹੋਰਾਂ ਦੇ ਅਹਾਤਿਆਂ 'ਤੇ ED 'ਤੇ ਮਾਰੇ ਛਾਪੇ
NEXT STORY