ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਸ ਨੇ ਸ਼ਨੀਵਾਰ ਨੂੰ ਤਿੰਨ ਲੋੜੀਂਦੇ ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਪੀ.ਆਈ.ਟੀ. ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਹਿਰਸਾਤ 'ਚ ਲਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਮਾਜ 'ਚ ਨਸ਼ੀਲੇ ਪਦਾਰਥ ਦੇ ਖ਼ਤਰਿਆਂ ਨੂੰ ਖ਼ਤਮ ਕਰਨ ਲਈ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਬਾਰਾਮੂਲਾ ਪੁਲਸ ਨੇ ਤਿੰਨ ਮੋਸਟ ਵਾਂਟੇਡ ਨਸ਼ੀਲੇ ਪਦਾਰਥ ਤਸਕਰਾਂ ਨੂੰ ਹਿਰਾਸਤ 'ਚ ਲਿਆ ਹੈ।
ਤਸਕਰਾਂ ਦੀ ਪਛਾਣ ਖੁਰਸ਼ੀਦ ਅਹਿਮਦ ਬਖ਼ਸ਼ੀ, ਫੈਆਜ਼ ਅਹਿਮਦ ਵਾਨੀ ਅਤੇ ਬਸ਼ੀਰ ਅਹਿਮਦ ਗਨਈ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਸਮਰੱਥ ਅਧਿਕਾਰੀ ਤੋਂ ਹਿਰਾਸਤ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਹਿਰਾਸਤ 'ਚ ਲਏ ਗਏ ਤਸਕਰਾਂ ਨੂੰ ਸੈਂਟਰਲ ਜੇਲ੍ਹ ਕੋਟ-ਬਲਵਾਲ ਜੇਲ੍ਹ ਜੰਮੂ 'ਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਉਹ ਵਾਟਾਲਪੋਰਾ ਤੰਗਮਰਗ, ਡੇਂਜਰਪੋਰਾ, ਹੀਵਾਨ, ਸ਼ੀਰੀ, ਤ੍ਰਿਕੰਜਨ ਬੋਨਿਆਰ ਅਤੇ ਜ਼ਿਲ੍ਹਾ ਬਾਰਾਮੂਲਾ ਦੇ ਹੋਰ ਖੇਤਰਾਂ ਦੇ ਸਥਾਨਕ ਨੌਜਵਨਾਂ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ 'ਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਈ ਐੱਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੇ ਆਪਣੀਆਂ ਗਤੀਵਿਧੀਆਂ 'ਚ ਸੁਧਾਰ ਨਹੀਂ ਕੀਤਾ ਅਤੇ ਮੁੜ ਸਥਾਨਕ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ ਤੋਂ ਸਸਪੈਂਡ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ
NEXT STORY