ਸਹਾਰਨਪੁਰ- ਦਾਜ ਵਰਗੀ ਕੁਪ੍ਰਥਾ ਕਾਰਨ ਧੀ ਦਾ ਵਿਆਹ ਕਰਨਾ ਲੋਕਾਂ ਲਈ ਵੱਡੀ ਮੁਸੀਬਤ ਬਣ ਜਾਂਦਾ ਹੈ ਪਰ ਇਸ ਵਿਚ ਸਮਾਜ 'ਚ ਕੁਝ ਅਜਿਹੇ ਲੋਕ ਵੀ ਹਨ, ਜੋ ਮਿਸਾਲ ਪੇਸ਼ ਕਰ ਰਹੇ ਹਨ। ਅਜਿਹਾ ਹੀ ਕੁਝ ਕੀਤਾ ਹੈ ਯੂ.ਪੀ. ਪੁਲਸ ਦੇ ਸਬ ਇੰਸਪੈਕਟਰ ਨੇਤਰਪਾਲ ਸਿੰਘ ਨੇ, ਇਨ੍ਹਾਂ ਨੇ ਪੁੱਤ ਦੇ ਵਿਆਹ 'ਚ ਮਿਲੇ 11 ਲੱਖ ਰੁਪਏ ਵਾਪਸ ਕਰ ਦਿੱਤੇ ਹਨ। ਮੂਲ ਰੂਪ ਨਾਲ ਬੜਾਗਾਂਵ ਥਾਣਾ ਖੇਤਰ ਦੇ ਮਿਰਜਾਪੁਰ ਦੇ ਰਹਿਣ ਵਾਲੇ ਨੇਤਰਪਾਲ ਸਿੰਘ ਬਾਗਪਤ ਜ਼ਿਲ੍ਹੇ ਦੇ ਥਾਣੇ 'ਚ ਬਤੌਰ ਐੱਸ.ਆਈ. ਤਾਇਨਾਤ ਹਨ। ਉਨ੍ਹਾਂ ਦਾ ਪਰਿਵਾਰ ਕੋਤਵਾਲੀ ਸਦਰ ਬਜ਼ਾਰ ਵੈਸ਼ਾਲੀ ਵਿਹਾਰ 'ਚ ਰਹਿੰਦਾ ਸੀ। ਨੇਤਰਪਾਲ ਸਿੰਘ ਦਾ ਪੁੱਤ ਮੱਧ ਪ੍ਰਦੇਸ਼ 'ਚ ਸਰਕਾਰੀ ਅਧਿਆਪਕ ਹੈ, ਜਿਸ ਦਾ ਵਿਆਹ ਹਰਿਆਣਾ ਦੇ ਯਮੁਨਾਨਗਰ ਸਥਿਤ ਖਾਨਪੁਰ ਪਿੰਡ ਵਾਸੀ ਰਾਜਪਾਲ ਸਿੰਘ ਦੀ ਧੀ ਸ਼ੀਤਲ ਨਾਲ ਹੋਇਆ ਹੈ।
ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ
ਰਾਜਪਾਲ ਸਿੰਘ ਨੇ ਆਪਣੇ ਜਵਾਈ ਨੂੰ ਸ਼ਗਨ ਦੇ ਰੂਪ 'ਚ 11 ਲੱਖ ਰੁਪਏ ਦਿੱਤੇ ਪਰ ਲਾੜੇ ਨੇ ਸਾਰੇ ਲੋਕਾਂ ਦੇ ਸਾਹਮਣੇ ਸ਼ਗਨ ਦੇ ਪੈਸੇ ਆਪਣੇ ਸਹੁਰੇ ਨੂੰ ਵਾਪਸ ਦੇ ਦਿੱਤੇ। ਦਰੋਗਾ ਨੇਤਰਪਾਲ ਸਿੰਘ ਅਤੇ ਉਨ੍ਹਾਂ ਦੇ ਪੁੱਤ ਕਪਿਲ ਨੇ ਦਾਜ ਦੀ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ। ਕਪਿਲ ਦਾ ਕਹਿਣਾ ਹੈ ਕਿ ਪੜ੍ਹੀ-ਲਿਖੀ ਬੀ.ਐੱਡ. ਡਿਗਰੀ ਵਾਲੀ ਪਤਨੀ ਹੀ ਉਨ੍ਹਾਂ ਲਈ ਅਸਲੀ ਦਾਜ ਹੈ। ਨੇਤਰਪਾਲ ਸਿੰਘ ਅਤੇ ਉਨ੍ਹਾਂ ਦੇ ਪੁੱਤ ਕਪਿਲ ਦੇ ਇਸ ਕਦਮ ਨਾਲ ਉਨ੍ਹਾਂ ਦੀ ਤਾਰੀਫ਼ ਹੋ ਰਹੀ ਹੈ ਅਤੇ ਪੂਰੇ ਜ਼ਿਲ੍ਹੇ 'ਚ ਦਾਜ ਵਾਪਸ ਕਰਨ ਦੀ ਗੱਲ ਦੀ ਚਰਚਾ ਹੋ ਰਹੀ ਹੈ। ਦੱਸਣਯੋਗ ਹੈ ਕਿ ਯੂ.ਪੀ. ਪੁਲਸ ਦੇ ਦਰੋਗਾ ਨੇਤਰਪਾਲ ਸਿਂਘ ਨੇ ਇਸ ਤੋਂ ਪਹਿਲਾਂ ਆਪਣੀਆਂ 2 ਧੀਆਂ ਦੇ ਵਿਆਹ 'ਚ ਵੀ ਦਾਜ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ : ਬਦਮਾਸ਼ ਨੇ ਡਾਕਟਰ ਬੀਬੀ ਦਾ ਕਤਲ ਕਰ ਘਰ 'ਚ ਕੀਤੀ ਲੁੱਟ, ਮਾਸੂਮ ਬੱਚਿਆਂ ਨੂੰ ਵੀ ਮਾਰੇ ਚਾਕੂ
ਜੰਮੂ ਕਸ਼ਮੀਰ : ਪੁਲਵਾਮਾ 'ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਗ੍ਰਿਫ਼ਤਾਰ
NEXT STORY