ਕਰਨਾਲ- ਹਰਿਆਣਾ ਦੇ ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਹੰਗਾਮੇ ਨੂੰ ਰੋਕਣ ਲਈ ਪੁਲਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਰੇਲਵੇ ਰੋਡ ਸਥਿਤ ਹੋਟਲ ਪ੍ਰੇਮ ਪਲਾਜ਼ਾ ’ਚ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰ ਦੀ ਅਹਿਮ ਬੈਠਕ ਚੱਲ ਰਹੀ ਹੈ। ਇਸ ’ਚ ਮੁੱਖ ਰੂਪ ਨਾਲ ਮਨੋਹਰ ਲਾਲ ਖੱਟੜ ਹਾਜ਼ਰ ਹਨ। ਕਿਸਾਨ ਇਸ ਬੈਠਕ ਦੇ ਵਿਰੋਧ ’ਚ ਉਤਰੇ ਹਨ।
ਕਿਸਾਨਾਂ ਨੇ ਦੁਪਹਿਰ 12 ਵਜੇ ਬਸਤਾੜਾ ਟੋਲ ਪਲਾਜ਼ਾ ’ਤੇ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪਹਿਲਾਂ ਕਿਸਾਨਾਂ ਨੂੰ ਅਜਿਹਾ ਨਹੀਂ ਕਰਨ ਲਈ ਕਿਹਾ ਪਰ ਕਿਸਾਨਾਂ ਨੇ ਉਨ੍ਹਾਂ ਦੀ ਨਹੀਂ ਸੁਣੀ। ਇਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕਰਦੇ ਹੋਏ ਹਾਈਵੇਅ ਖਾਲੀ ਕਰਵਾਇਆ। ਇਸ ਲਾਠੀਚਾਰਜ ’ਚ 12 ਕਿਸਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਕਾਲੇ ਝੰਡੇ ਦਿਖਾਏ। ਸ਼ਹਿਰ ਦੇ ਰੇਲਵੇ ਰੋਡ ਸਥਿਤ ਪ੍ਰੇਮ ਪਲਾਜ਼ਾ ’ਚ ਆਯੋਜਿਤ ਭਾਜਪਾ ਦੀ ਬੈਠਕ ਦਾ ਵਿਰੋਧ ਕਰਨ ਦਾ ਐਲਾਨ ਕਿਸਾਨਾਂ ਨੇ ਕੀਤਾ ਹੋਇਆ ਸੀ। ਇਸ ਲਈ ਕਿਸਾਨਾਂ ਨੇ ਪਹਿਲਾਂ ਡੇਰਾ ਕਾਰ ਸੇਵਾ ’ਚ ਇਕੱਠੇ ਹੋਣਾ ਸੀ ਪਰ ਪ੍ਰਸ਼ਾਸਨ ਦੀ ਸਮਝਦਾਰੀ ਕਾਰਨ ਕਿਸਾਨ ਇੱਥੇ ਇਕੱਠੇ ਨਹੀਂ ਹੋ ਸਕੇ। ਇਸ ਤੋਂ ਬਾਅਦ ਕਿਸਾਨਾਂ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ।
ਭਾਜਪਾ ਮੰਤਰੀ ਦਾ ਅਨੋਖਾ ਬਿਆਨ, ਅਖੇ-ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਸੇ 'ਚ ਹੈ ਮਰਨ ਵਾਲਿਆਂ ਦੀ ਲਿਸਟ
NEXT STORY