ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਪੂਰਨਪੁਰ ਥਾਣੇ 'ਚ ਤਾਇਨਾਤ ਇੰਸਪੈਕਟਰ ਅਤੇ ਕਾਂਸਟੇਬਲ ਵਿਚਾਲੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਪੁਲਸ ਸੁਪਰਡੈਂਟ (ਐੱਸ. ਪੀ.) ਸੁਕੀਰਤੀ ਮਾਧਵ ਨੇ ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਐਤਵਾਰ ਦੇਰ ਸ਼ਾਮ ਇੰਸਪੈਕਟਰ ਸਤਿਆਪਾਲ ਅਤੇ ਕਾਂਸਟੇਬਲ ਜਸਵੰਤ ਨੂੰ ਮੁਅੱਤਲ ਕਰ ਦਿੱਤਾ। ਵਿਭਾਗੀ ਜਾਂਚ ਵਿਚ ਦੋਵਾਂ ਨੂੰ ਅਨੁਸ਼ਾਸਨਹੀਣਤਾ, ਲਾਪਰਵਾਹੀ ਅਤੇ ਗਲਤ ਵਿਵਹਾਰ ਦਾ ਦੋਸ਼ੀ ਪਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਪੁਲਸ ਕਰਮਚਾਰੀਆਂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਥਾਣੇ ਵਿਚ ਬਹਿਸ ਵਧਣ ’ਤੇ ਦੋਵਾਂ ਵਿਚਾਲੇ ਕੁੱਟਮਾਰ ਹੋ ਗਈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਸਨ ਅਤੇ ਦੋਵੇਂ ਪੁਲਸ ਕਰਮਚਾਰੀ ਦੋਸ਼ੀ ਪਾਏ ਗਏ।
ਹਿੰਗੋਲੀ 'ਚ ਖ਼ੌਫ਼ਨਾਕ ਵਾਰਦਾਤ ! ਚੋਰੀ ਦੇ ਸ਼ੱਕ 'ਚ ਵਿਅਕਤੀ ਦਾ ਕਤਲ, ਪੁਲਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY