ਨਿਜ਼ਾਮਾਬਾਦ (ਤੇਲੰਗਾਨਾ) - ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿਚ ਪੁਲਸ ਥਾਣੇ ਵਿਚ ਖ਼ੁਦ ਨੂੰ ਅੱਗ ਲਗਾਉਣ ਵਾਲੇ 55 ਸਾਲਾ ਚਾਹ ਦੀ ਦੁਕਾਨ ਦੇ ਸੰਚਾਲਕ ਦੀ ਮੰਗਲਵਾਰ ਨੂੰ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਨੁਸਾਰ, ਵਿਅਕਤੀ ਪੈਟਰੋਲ ਦੀ ਬੋਤਲ ਅਤੇ ਮਾਚਿਸ ਲੈ ਕੇ ਭੀਮਗਲ ਪੁਲਸ ਥਾਣੇ ਪਹੁੰਚਿਆ ਸੀ। ਉਸ ਨੇ ਆਪਣੇ ਉੱਪਰ ਪੈਟਰੋਲ ਛਿੜਕਿਆ ਅਤੇ ਅੱਗ ਲਗਾ ਲਈ। ਪੁਲਸ ਮੁਲਾਜ਼ਮਾਂ ਅਤੇ ਉੱਥੇ ਮੌਜੂਦ ਕੁਝ ਲੋਕਾਂ ਨੇ ਅੱਗ ਬੁਝਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਪੁਲਸ ਮੁਤਾਬਕ, 2 ਸਥਾਨਕ ਪੱਤਰਕਾਰਾਂ ਵੱਲੋਂ ਕਥਿਤ ਤੌਰ ’ਤੇ ਧਮਕੀ ਦਿੱਤੇ ਜਾਣ ਤੋਂ ਪਰੇਸ਼ਾਨ ਹੋ ਕੇ ਚਾਹ ਵਾਲੇ ਨੇ ਇਹ ਕਦਮ ਚੁੱਕਿਆ। ਪੁਲਸ ਨੇ ਦੱਸਿਆ ਕਿ ਇਕ ਕਰਿਆਨਾ ਦੁਕਾਨ ਦੇ ਮਾਲਕ ਨੇ ਹਾਲ ਹੀ ਵਿਚ ਆਪਣੀ ਦੁਕਾਨ ਤੋਂ ਚਾਹ ਦੁਕਾਨ ਦੇ ਸੰਚਾਲਕ ਵੱਲੋਂ ਸਿਗਰਟ ਅਤੇ ਹੋਰ ਸਾਮਾਨ ਖਰੀਦਣਾ ਬੰਦ ਕੀਤੇ ਜਾਣ ਤੋਂ ਬਾਅਦ 2 ਪੱਤਰਕਾਰਾਂ ਨੂੰ ਉਸ ਵਿਅਕਤੀ ਨੂੰ ਧਮਕਾਉਣ ਲਈ ਭੇਜਿਆ ਸੀ।
ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਔਰਤ ਨੇ ਇਕੋ ਵੇਲੇ 2 ਪੁੱਤਰਾਂ ਤੇ 2 ਧੀਆਂ ਨੂੰ ਦਿੱਤਾ ਜਨਮ, ਬਰੇਲੀ ਹਸਪਤਾਲ 'ਚ ਖੁਸ਼ੀ ਦੀ ਲਹਿਰ
NEXT STORY