ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਿੰਗਾਪੁਰ 'ਚ ਇਕ ਸੰਮੇਲਨ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ 'ਰਾਜਨੀਤਕ ਕਾਰਨਾਂ' ਕਾਰਨ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਮੈਂ ਕੋਈ ਅਪਰਾਧੀ ਨਹੀਂ ਹਾਂ।'' ਕੇਜਰੀਵਾਲ ਨੇ ਕਿਹਾ ਕਿ ਸਿੰਗਾਪੁਰ 'ਚ 'ਵਿਸ਼ਵ ਨਗਰ ਸਿਖਰ ਸੰਮੇਲਨ' 'ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਉਸ ਦੇਸ਼ ਦੀ ਸਰਕਾਰ ਨੇ ਸੱਦਾ ਦਿੱਤਾ ਹੈ, ਜਿੱਥੇ ਉਹ ਵਿਸ਼ਵ ਨੇਤਾਵਾਂ ਦੇ ਸਾਹਮਣੇ 'ਦਿੱਲੀ ਮਾਡਲ' ਪੇਸ਼ ਕਰਨਗੇ ਅਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਕੇਂਦਰ ਦੇ ਉਨ੍ਹਾਂ ਦੀ ਯਾਤਰਾ ਲਈ ਮਨਜ਼ੂਰੀ ਦੇਣ 'ਚ ਦੇਰੀ ਕਰਨ ਤੋਂ ਨਾਰਾਜ਼ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਹੋਏ ਕਿਹਾ ਕਿ ਉਹ ਪਿਛਲੇ ਇਕ ਮਹੀਨੇ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ,''ਮੈਂ ਕੋਈ ਅਪਰਾਧੀ ਨਹੀਂ ਹਾਂ, ਮੈਂ ਇਕ ਮੁੱਖ ਮੰਤਰੀ ਅਤੇ ਦੇਸ਼ ਦਾ ਇਕ ਆਜ਼ਾਦ ਨਾਗਰਿਕ ਹਾਂ। ਮੈਨੂੰ ਸਿੰਗਾਪੁਰ ਜਾਣ ਤੋਂ ਰੋਕਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਇਸ ਲਈ ਇਸ ਦੇ ਪਿੱਛੇ ਕੋਈ ਰਾਜਨੀਤਕ ਕਾਰਨ ਪ੍ਰਤੀਤ ਹੁੰਦਾ ਹੈ।'' ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਜੂਨ 'ਚ ਕੇਜਰੀਵਾਲ ਨੂੰ ਇਸ ਸਿਖਰ ਸੰਮੇਲਨ ਲਈ ਸੱਦਾ ਦਿੱਤਾ ਸੀ। ਇਹ ਸੰਮੇਲਨ ਅਗਸਤ ਦੇ ਪਹਿਲੇ ਹਫ਼ਤੇ ਹੋਣ ਵਾਲਾ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਪਹਿਲੇ ਦਿਨ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਬੁਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਮ ਤੌਰ 'ਤੇ ਵਿਦੇਸ਼ ਯਾਤਰਾਵਾਂ 'ਤੇ ਨਹੀਂ ਜਾਂਦੇ ਪਰ ਸਿੰਗਾਪੁਰ ਸੰਮੇਲਨ 'ਚ ਹਿੱਸਾ ਲੈਣਾ ਚਾਹੁੰਦੇ ਹਨ, ਕਿਉਂਕਿ ਇਹ ਦੇਸ਼ ਦੇ ਵਿਕਾਸ ਨਾਲ ਜੁੜਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ 'ਚ ਸ਼ੁਰੂ ਹੋਈ ਚੰਗੀ ਪਹਿਲ, ਕੁੜੀ ਹੋਈ ਤਾਂ ਲਗਾਓ ਦਰੱਖਤ, ਇਸ ਤੋਂ ਮਿਲੀ ਰਾਸ਼ੀ ਦੀ ਹੋਵੇਗੀ FD
NEXT STORY