ਮੁੰਬਈ- ਮਹਿਲਾ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਚੋਣਾਂ ਪ੍ਰਤੀ ਆਕਰਸ਼ਿਤ ਕਰਨ ਦੇ ਯਤਨ ਤਹਿਤ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਮਹਾਰਾਸ਼ਟਰ ਦੀਆਂ ਸਾਰੀਆਂ 48 ਸੀਟਾਂ 'ਤੇ ਮਹਿਲਾਵਾਂ ਲਈ ਇੱਕ-ਇੱਕ ਪੋਲਿੰਗ ਕੇਂਦਰ ਬਣਾਏ ਜਾਣਗੇ। ਚੋਣ ਦਫਤਰ ਦੁਆਰਾ ਇੱਥੇ ਜਾਰੀ ਕੀਤੇ ਇੱਕ ਵਿਗਿਆਪਨ 'ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੀਆਂ ਸਾਰੀਆਂ 48 ਸੀਟਾਂ 'ਤੇ ਪੂਰੀ ਤਰ੍ਹਾਂ ਮਹਿਲਾ ਦੁਆਰਾ ਪੋਲਿੰਗ ਕੇਂਦਰ ਦਾ ਪ੍ਰਬੰਧ ਕੀਤਾ ਜਾਵੇਗਾ।
ਪੋਲਿੰਗ ਕੇਂਦਰਾਂ ਦੀ ਖਾਸੀਅਤ-
ਇਸ 'ਚ ਦੱਸਿਆ ਗਿਆ ਹੈ, '' ਅਜਿਹੇ ਪੋਲਿੰਗ ਕੇਂਦਰਾਂ 'ਚ ਤਾਇਨਾਤ ਸਾਰੇ ਪੁਲਸ ਕਰਮਚਾਰੀ, ਚੋਣ ਅਧਿਕਾਰੀ ਅਤੇ ਹੋਰ ਕਰਮਚਾਰੀ ਮਹਿਲਾਵਾਂ ਹੀ ਹੋਣਗੀਆਂ। ਇਨ੍ਹਾਂ ਪੋਲਿੰਗ ਕੇਂਦਰਾਂ ਨੂੰ 'ਸਖੀ' ਦੇ ਨਾਂ ਨਾਲ ਜਾਣਿਆ ਜਾਵੇਗਾ। ਇਨ੍ਹਾਂ ਪੋਲਿੰਗ ਕੇਂਦਰਾਂ 'ਚ ਲਿੰਗਿਕ ਬਰਾਬਰੀ ਵਧਾਉਣ ਅਤੇ ਚੋਣ ਪ੍ਰਕਿਰਿਆ 'ਚ ਔਰਤਾਂ ਦੀ ਸ਼ਮੂਲੀਅਤ ਲਈ ਇੱਕ ਪਹਿਲ ਹੈ। ਵਿਗਿਆਪਨ 'ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਪੋਲਿੰਗ ਕੇਂਦਰਾਂ ਲਈ ਕੋਈ ਵਿਸ਼ੇਸ਼ ਰੰਗ ਕੋਡ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਦੀ ਸੁਰੱਖਿਆ ਪਹਿਲੀ ਤਰਜ਼ੀਹ ਹੋਵੇਗੀ।
ਸ਼ਿਵਸੈਨਾ ਨੇ 'ਮਿਸ਼ਨ ਸ਼ਕਤੀ' ਲਈ PM ਦੀ ਕੀਤੀ ਤਰੀਫ, ਕਿਹਾ- 'ਮੋਦੀ ਹੈ ਤਾਂ ਮੁਮਕਿਨ ਹੈ'
NEXT STORY